ਚੰਡੀਗੜ੍ਹ :ਨਵੇਂ ਮੁੱਖ ਮੰਤਰੀ (The new Chief Minister) ਬਣਨ ਤੋਂ ਬਾਅਦ ਹੁਣ ਜਿਹੜਾ ਪ੍ਰੋਟੋਕੋਲ ਰਹਿੰਦਾ ਹੈ ਉਹ ਇਹੀ ਕਿ ਕੈਬਨਿਟ ਮੰਤਰੀ ਨਵੇਂ ਬਣਾਏ ਹਨ ਹਾਲਾਂਕਿ ਕੈਬਨਿਟ ਮੰਤਰੀ ਕੱਲ੍ਹ ਸਹੁੰ ਚੁੱਕਣਗੇ। ਲੇਕਿਨ ਇਸ ਤੋਂ ਪਹਿਲਾਂ ਜੁੜੇ ਸਾਬਕਾ ਕੈਬਨਿਟ ਮੰਤਰੀ (Former cabinet minister), ਉਹ ਹੁਣ ਆਪਣੀਆਂ ਸਰਕਾਰੀ ਕੋਠੀਆਂ ਖਾਲੀ ਕਰ ਰਹੇ ਹਨ ।ਜਿਨ੍ਹਾਂ ਵਿੱਚੋਂ ਸ਼ਾਮ ਸੁੰਦਰ ਅਰੋੜਾ ,ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਤੇ ਹੋਰ ਵੀ ਕਈ ਮੰਤਰੀ ਤੇ ਅਧਿਕਾਰੀ ਸ਼ਾਮਲ ਸਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਤੇ ਕਈ ਚਿਹਰਿਆਂ ਨੂੰ ਹੀ ਨਵੀਂ ਕੈਬਨਿਟ (New cabinet) ਵਿੱਚ ਥਾਂ ਮਿਲੀ ਹੈ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਸੀ ਕਿ ਜਿਹੜੀ ਵੀ ਨਵੀਂ ਕੈਬਨਿਟ (New cabinet) ਬਣੇਗੀ ਉਸ ਵਿੱਚ ਪਾਰਦਰਸ਼ਤਾ ਰਹੇਗੀ, ਜਿਸ ਨੂੰ ਵੇਖਦੇ ਹੋਏ ਅਜਿਹੇ ਕੈਬਨਿਟ ਮੰਤਰੀ ਜਿਨ੍ਹਾਂ ਦੇ ਉੱਤੇ ਦਾਗ਼ ਲੱਗੇ ਸਨ ਉਨ੍ਹਾਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਗਈ।