ਚੰਡੀਗੜ੍ਹ: ਇੱਕ ਵਿਜ਼ੂਅਲ ਆਰਟਿਸਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਆਪਟੀਕਲ ਭਰਮ ਪੋਰਟਰੇਟ ਬਣਾਇਆ ਹੈ। ਇਹ ਪੋਰਟਰੇਟ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਰੱਖਿਆ ਗਿਆ ਹੈ।
"ੴ" ਦੀ ਵਰਤੋਂ ਕਰ ਗੁਰਪੁਰਬ ਮੌਕੇ ਬਣਾਇਆ ਆਪਟੀਕਲ ਭਰਮ - Optical illusion portrait
ਚੰਡੀਗੜ੍ਹ ਵਿੱਚ ਇੱਕ ਵਿਜ਼ੂਅਲ ਆਰਟਿਸਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਆਪਟੀਕਲ ਭਰਮ ਪੋਰਟਰੇਟ ਬਣਾਇਆ ਹੈ। ਇਹ ਪੋਰਟਰੇਟ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਰੱਖਿਆ ਗਿਆ ਹੈ।
"ੴ" ਦੀ ਵਰਤੋਂ ਕਰ ਗੁਰਪੁਰਬ ਮੌਕੇ ਬਣਾਇਆ ਆਪਟੀਕਲ ਭਰਮ
ਕਲਾਕਾਰ ਵਰੁਣ ਟੰਡਨ ਨੇ ਕਿਹਾ, "ਮੈਂ 551 'ੴ' ਦੀ ਵਰਤੋਂ ਕਰਕੇ ਇਸ ਨੂੰ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰਪੁਰਬ ਮੌਕੇ ਉਹ ਕੁਝ ਖ਼ਾਸ ਕਰਨਾ ਚਾਹੁੰਦੇ ਸਨ।
ਕਲਾਕਾਰ ਵਰੁਣ ਟੰਡਨ ਮੁਤਾਬਕ ਜੇ ਤੁਸੀਂ ਇਸ ਪੋਰਟਰੇਟ ਨੂੰ ਦੂਰ ਤੋਂ ਦੇਖਦੇ ਹੋ ਤਾਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖਾਦੀ ਦੇਵੇਗੀ ਅਤੇ ਨੇੜੇ ਤੋਂ ਦੇਖਣ ਤੇ ਤੁਸੀਂ 'ੴ' ਵਖੋਗੇ। ਵਰੁਣ ਨੇ 13 ਵੱਖ-ਵੱਖ ਰੰਗਾਂ ਵਿੱਚ 'ਏਕ ਓਂਕਾਰ' ਦੀ ਵਰਤੋਂ ਕੀਤੀ ਹੈ। ਇਹ ਇੱਕ ਆਪਟੀਕਲ ਭਰਮ ਹੈ। ਇਸ ਆਪਟੀਕਲ ਭਰਮ ਪੋਰਟਰੇਟ ਨੂੰ 7 ਦਿਨਾਂ ਵਿੱਚ ਬਣਾਇਆ ਗਿਆ ਹੈ।