ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਅਤੇ ਉੱਤਰਾਖੰਡ ਚੋਣਾਂ ਦੇ ਸਬੰਧ ਵਿੱਚ ਬਿਜਲੀ ਦੇ ਮੁੱਦੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਦਿੱਤੀ ਹੈ। ਇਸ ਲਈ ਵਿਰੋਧੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਹਿ ਰਹੇ ਹਨ ਕਿ ਦਿੱਲੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਕਿਸੇ ਵੀ ਸੂਬੇ ਵਿੱਚ ਕੋਈ ਅਧਾਰ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ।
ਜ਼ਮੀਨੀ ਹਕੀਕਤ 'ਤੇ ਕੁਝ ਹੋਰ:ਭਾਜਪਾ
ਇਸ ਦੌਰਾਨ ਭਾਜਪਾ ਦੇ ਬੁਲਾਰੇ ਰਾਜੇਸ਼ ਬੱਗਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਬਹੁਤ ਵੱਡੇ ਹਸਪਤਾਲਾਂ ਬਾਰੇ ਦਾਅਵੇ ਕਰਦੇ ਸਨ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤੇ ਲੋਕਾਂ ਨੂੰ ਇਲਾਜ਼ ਲਈ ਹਰਿਆਣਾ ਅਤੇ ਪੰਜਾਬ ਆਉਣਾ ਪਿਆ। ਜਿਸ ਨਾਲ ਦਿੱਲੀ 'ਚ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਕਿ ਉਨ੍ਹਾਂ ਦੀ ਜ਼ਮੀਨੀ ਪੱਧਰ 'ਤੇ ਕੋਈ ਅਧਾਰ ਨਹੀਂ ਹੈ,। ਉਨ੍ਹਾਂ ਕਿਹਾ ਕਿ ਸੂਬੇ 'ਚ ਭਾਜਪਾ ਸਰਕਾਰ ਬਣਨ 'ਤੇ ਕੇਂਦਰ ਸਰਕਾਰ ਦੀ ਹਰ ਨੀਤੀ ਅਤੇ ਸਕੀਮ ਪੰਜਾਬ ਦੇ ਹਰ ਘਰ 'ਚ ਪਹੁੰਚਾਈ ਜਾਏਗੀ।
ਦਿੱਲੀ 'ਚ ਵਾਅਦੇ ਨਹੀਂ ਕੀਤੇ ਵਫ਼ਾ:ਕਾਂਗਰਸ
ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਨੇ 'ਆਪ' 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਹੋਰ ਸੂਬਿਆਂ 'ਚ 24 ਘੰਟੇ ਬਿਜਲੀ ਅਤੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਹਨ, ਤਾਂ ਉਹ ਦਿੱਲੀ 'ਚ ਅਜਿਹਾ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਿਉਂ ਨਹੀਂ ਦਿੱਲੀ ਦੇ ਉਦਯੋਗ ਦੇ ਬਿਜਲੀ ਯੂਨਿਟ ਘੱਟ ਕੀਤੇ ਗਏ, ਕਿਉਂ ਨਹੀਂ ਦਿੱਲੀ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ, ਉਦਯੋਗਾਂ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਕਿਉਂ ਨਾ ਦਿੱਤੀ। ਅਜਿਹੇ ਸਾਰੇ ਵਾਅਦੇ ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੀ ਹੈ, ਜਦੋਂ ਕਿ ਦਿੱਲੀ 'ਚ ਉਹ ਆਮ ਲੋਕਾਂ ਨੂੰ ਅਜਿਹਾ ਲਾਭ ਨਹੀਂ ਦੇ ਰਹੀ।