ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਵਾਰ ਵਿਰੋਧੀਆਂ ਸੀਐੱਮ ਮਾਨ ਦੇ ਨਾਲ ਚੱਲਣ ਵਾਲੇ ਕਾਫਿਲੇ ਨੂੰ ਘੇਰਿਆ ਗਿਆ ਹੈ। ਦੱਸ ਦਈਏ ਕਿ ਭਗਵੰਤ ਮਾਨ ਦੇ ਕਾਫ਼ਿਲੇ ਦੇ ਵਿੱਚ ਗੱਡੀਆਂ ਦੀ ਗਿਣਤੀ 42 ਹੋ ਗਈ ਹੈ। ਜਿਸ ਤੋਂ ਬਾਅਦ ਵਿਰੋਧੀਆਂ ਨੇ ਸੀਐੱਮ ਮਾਨ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਵੱਲੋਂ ਸਾਬਕਾ ਮੁਖਮੰਤਰੀਆਂ ਨੂੰ ਕਾਫਿਲੇ ਵਿੱਚ ਗੱਡੀਆਂ ਦੀ ਗਿਣਤੀ ਜਿਆਦਾ ਹੋਣ ਕਾਰਨ ਘੇਰਿਆ ਜਾਂਦਾ ਰਿਹਾ ਹੈ। ਪਰ ਹੁਣ ਸੀਐੱਮ ਮਾਨ ਵੱਲੋਂ ਆਪਣੇ ਕਾਫਿਲੇ ਵਿੱਚ ਸਾਬਕਾ ਮੁੱਖ ਮੰਤਰੀਆਂ ਤੋਂ ਵੀ ਜਿਆਦਾ ਹੈ ਕਰ ਲਿਆ ਹੈ। ਸੀਐੱਮ ਮਾਨ ਦੀ 42 ਗੱਡੀਆਂ ਉਨ੍ਹਾਂ ਦੇ ਕਾਫਿਲੇ ਵਿੱਚ ਹਨ। ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ 33 ਗੱਡੀਆਂ ਉਨ੍ਹਾਂ ਦੇ ਕਾਫਿਲ ਦੇ ਨਾਲ ਚੱਲਦੀਆਂ ਸੀ।