ਚੰਡੀਗੜ੍ਹ: ਸੂਬੇ ਚ ਕੋਰੋਨਾ (corona) ਨਾਲ ਜੁੜੇ ਸਮਾਨ ਦੀ ਵਧੀ ਮਹਿੰਗਾਈ ਨੰ ਲੈਕੇ ਵਿਰੋਧੀ ਪਾਰਟੀਆਂ ਦੇ ਵਲੋਂ ਲਗਾਤਾਰ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।ਫਤਿਹ ਕਿੱਟ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ਚ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਦੂਜੇ ਪਾਸੇ ਇਸ ਮਾਮਲੇ ਚ ਕਾਂਗਰਸ ਵਿਧਾਇਕ ਰਾਜਕਮਾਰ ਵੇਰਕਾ ਨੇ ਵਿਰੋਧੀ ਪਾਰਟੀਆਂ ਤੇ ਪਲਟਵਾਰ ਕੀਤਾ ਹੈ ।ਵੇਰਕਾ ਨੇ ਕਿਹਾ ਹੈ ਕਿ ਇਸ ਵਧੀ ਮਹਿੰਗਾਈ ਨੂੰ ਲੈਕੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।
ਇਸਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਵਲੋਂ ਸੂਬਾ ਸਰਕਾਰ ਨੂੰ ਦਲਿਤ ਸਕਾਲਰਸ਼ਿੱਪ ਮਾਮਲੇ ਚ ਵੀ ਘੇਰਿਆ ਜਾ ਰਿਹਾ ਹੈ ।ਵਿਰੋਧੀ ਪਾਰਟੀਆਂ ਦੇ ਵਲੋਂ ਸੂਬਾ ਸਰਕਾਰ ਤੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿੱਪ ਜਾਰੀ ਕਰਨ ਦੀ ਮੰਗ ਕੀਤੀ ਗਈ ਤਾਂ ਇਸਦਾ ਜਵਾਬ ਦਿੰਦੇ ਹੋਏ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਲੋਂ ਵਿਦਿਆਰਥੀਆਂ ਦੀ ਪਿਛਲੇ ਸਾਲਾਂ ਦੀ ਸਕਾਲਰਸ਼ਿੱਪ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਵਿਦਿਆਰਥੀ ਵਰਗ ਪਰੇਸ਼ਾਨ ਹੋ ਰਿਹਾ ਹੈ।