ਪੰਜਾਬ

punjab

ETV Bharat / city

ਹਾਈਕਮਾਨ ਸੁਣ ਰਹੀ ਸਾਰੇ ਵਿਧਾਇਕਾਂ ਦੇ ਵਿਚਾਰ- ਸਿੰਗਲਾ

ਇਸ ਮੌਕੇ ਸਿੱਖਿਆ ਮੰਤਰੀ ਦਾ ਕਹਿਣਾ ਕਿ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ ਨੂੰ ਲੈਕੇ ਹਾਈਕਮਾਨ ਪੁਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਹਾਈਕਮਾਨ ਵਲੋਂ ਸਾਰੇ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਉਹ ਵੀ ਦਿੱਲੀ ਜਾਣਗੇ ਅਤੇ ਮੀਟਿੰਗ 'ਚ ਸ਼ਾਮਲ ਹੋਣਗੇ।

ਹਾਈਕਮਾਨ ਸੁਣ ਰਹੀ ਸਾਰੇ ਵਿਧਾਇਕਾਂ ਦੇ ਵਿਚਾਰ- ਸਿੰਗਲਾ
ਹਾਈਕਮਾਨ ਸੁਣ ਰਹੀ ਸਾਰੇ ਵਿਧਾਇਕਾਂ ਦੇ ਵਿਚਾਰ- ਸਿੰਗਲਾ

By

Published : May 31, 2021, 11:11 PM IST

ਚੰਡੀਗੜ੍ਹ: ਪੰਜਾਬ ਦੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਕਹਿਣਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ।ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ 1 ਜੂਨ ਨੂੰ ਐੱਚ.ਆਰ.ਡੀ ਮਿਨਿਸਟ੍ਰੀ ਅਤੇ ਸੀ.ਬੀ.ਐੱਸ.ਈ ਦੇ ਵਿਚਕਾਰ ਮੀਟਿੰਗ ਹੋਣੀ ਹੈ, ਜਿਸ ਵਿੱਚ 12ਵੀਂ ਦੀ ਪ੍ਰੀਖਿਆਵਾਂ ਨੂੰ ਲੈ ਕੇ ਫ਼ੈਸਲਾ ਲਿਆ ਜਾਵੇਗਾ ।ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਇਕ ਮੀਟਿੰਗ ਹੋਈ ਸੀ ਜਿਸ ਵਿੱਚ ਸਾਰੀਆਂ ਸੂਬਾ ਸਰਕਾਰਾਂ ਦੇ ਸਿੱਖਿਆ ਮੰਤਰੀਆਂ ਤੋਂ ਪ੍ਰੀਖਿਆਵਾਂ ਨੂੰ ਲੈ ਕੇ ਵਿਚਾਰ ਦੇਣ ਲਈ ਕਿਹਾ ਸੀ, ਜਿਸ ਦਾ ਜਵਾਬ ਕੇਂਦਰ ਸਰਕਾਰ ਵਲੋਂ ਭੇਜਿਆ ਜਾਣਾ ਹੈ।

ਹਾਈਕਮਾਨ ਸੁਣ ਰਹੀ ਸਾਰੇ ਵਿਧਾਇਕਾਂ ਦੇ ਵਿਚਾਰ- ਸਿੰਗਲਾ

ਇਸ ਮੌਕੇ ਸਿੱਖਿਆ ਮੰਤਰੀ ਦਾ ਕਹਿਣਾ ਕਿ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ ਨੂੰ ਲੈਕੇ ਹਾਈਕਮਾਨ ਪੁਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਹਾਈਕਮਾਨ ਵਲੋਂ ਸਾਰੇ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਉਹ ਵੀ ਦਿੱਲੀ ਜਾਣਗੇ ਅਤੇ ਮੀਟਿੰਗ 'ਚ ਸ਼ਾਮਲ ਹੋਣਗੇ।

ਇਸ ਮੌਕੇ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਜਿਸ ਕਾਰਨ ਪਿਛਲੇ ਚਾਰ ਸਾਲਾਂ ਤੋਂ ਸਰਕਾਰ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕਿਸੇ ਦੇ ਨਿੱਜੀ ਵਿਚਾਰਾਂ ਸਬੰਧੀ ਉਹ ਕੁਝ ਵੀ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦੇ। ਇਸ ਦੇ ਨਾਲ ਹੀ ਜਦੋਂ ਪਾਰਟੀ ਦਾ ਚਿਹਰਾ ਬਦਲਣ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪਾਰਟੀ ਹਾਈਕਮਾਨ ਫੈਸਲਾ ਕਰੇਗੀ ਕਿ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਹੈ।

ਇਹ ਵੀ ਪੜ੍ਹੋ:Unemployed Teachers ਯੂਨੀਅਨ ਦੇ ਆਗੂਆਂ ਨੇ CM ਦੀ ਰਿਹਾਇਸ਼ ਬਾਹਰ ਕੀਤੀ ਨਾਅਰੇਬਾਜ਼ੀ

ABOUT THE AUTHOR

...view details