ਪੰਜਾਬ

punjab

ETV Bharat / city

ਭਾਜਪਾ ਨੇ 'ਆਪ' ਸਰਕਾਰ ਦੇ 6 ਮਹੀਨੇ ਦੇ ਰਿਪੋਰਟ ਕਾਰਡ ਉੱਤੇ ਚੁੱਕੇ ਸਵਾਲ - Operation Lotus

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਅਤੇ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ। Punjab State President Ashwini Sharma.

Operation Lotus
Operation Lotus

By

Published : Sep 16, 2022, 3:19 PM IST

Updated : Sep 16, 2022, 8:27 PM IST

ਚੰਡੀਗੜ੍ਹ:ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਅਤੇ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਸੂਬਾ ਸਰਕਾਰ ਦਾ ਮੁਲਾਂਕਣ ਉਸ ਸਰਕਾਰ ਨੂੰ ਜਨਤਾ ਨਾਲ ਚੋਣਾਂ ਦੇ ਸਮੇਂ ਕੀਤੇ ਵਾਅਦਿਆਂ ਜਾਂ ਉਸ ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜ ਕੇ ਕੀਤਾ ਜਾਂਦਾ ਹੈ। ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਅੱਜ ਹੌਲੀ-ਹੌਲੀ ਸਿਸ੍ਕਦੇ ਨਜ਼ਰ ਆ ਰਹੇ ਹਨ। Punjab State President Ashwini Sharma.

ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਹੈ ਪਰ ਉਸ ਰੰਗਲੇ ਪੰਜਾਬ ਨੂੰ ਰੰਗਣ ਲਈ ਪੰਜਾਬ ਦੇ ਖਿਡਾਰੀਆਂ, ਗਾਇਕਾਂ ਤੇ ਹੋਰਾਂ ਦੇ ਖੂਨ ਖਰਾਬੇ, ਨਸ਼ਿਆਂ, ਸੂਬੇ ਦੀ ਤਬਾਹੀ ਦਾ ਸਹਾਰਾ ਲਿਆ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿੱਲੀ ਤੋਂ ਆਏ ਸ਼ੇਖਚਿੱਲੀ ਕੇਜਰੀਵਾਲ ਨੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਝੂਠੇ ਵਾਅਦੇ ਕਰਕੇ ਮੂਰਖ ਬਣਾ ਕੇ ਪੰਜਾਬ ਦੀ ਸੱਤਾ ਹਾਸਿਲ ਕੀਤੀ ਹੈ। ਮਾਨ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਦਿਖਾਏ ਸੁਨਹਿਰੀ ਸੁਪਨੇ ਚਕਨਾਚੂਰ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ 6 ਮਹੀਨਿਆਂ ਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਸੀ ਪਰ ਉਹ ਸੈਰ-ਸਪਾਟੇ ਵਿਚ ਰੁੱਝੇ ਹੋਏ ਹਨ।

ਮਾਨਯੋਗ ਸਰਕਾਰ ਜਨਤਾ ਦੇ ਸਾਹਮਣੇ ਜਵਾਬਦੇਹੀ ਤੋਂ ਭੱਜ ਰਹੀ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਚੋਣਾਂ ‘ਚ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਕੀਤੇ ਵਾਅਦੇ ਸਿਰਫ਼ ਐਲਾਨਾਂ ਤੱਕ ਹੀ ਸੀਮਤ ਰਹਿ ਗਏ ਹਨ। ਉਨ੍ਹਾਂ ਦੇ ਮੰਤਰੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ ਕੇਜਰੀਵਾਲ, ਭਗਵੰਤ ਮਾਨ ਜਾਂ ਉਨ੍ਹਾਂ ਦੇ ਮੰਤਰੀ ਉਨ੍ਹਾਂ ਮਾਮਲਿਆਂ 'ਤੇ ਮੂੰਹ ਨਹੀਂ ਖੋਲ੍ਹਦੇ।

ਇਸ ਤੋਂ ਅੱਗੇ ਮਾਨ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਸੌਦੇਬਾਜ਼ੀ ਦੀ ਵਾਇਰਲ ਆਡੀਓ 'ਤੇ ਮਾਨ ਸਰਕਾਰ ਦੇ ਮੰਤਰੀਆਂ ਨੇ ਮੂੰਹ ਕਿਉਂ ਖੋਲਿਆ? 'ਆਪ' ਸਰਕਾਰ 'ਤੇ ਪੰਜਾਬੀ ਦੀ ਇੱਕ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ ਕਿ 'ਆਪਨੇ ਘਰ ਰੱਜੀ-ਪੂਜੀ ਤੇ ਆਪੇ ਮੇਰੇ ਬੱਚੇ ਜੀਨ'। ਕੌਣ ਇਮਾਨਦਾਰ ਹੈ ਅਤੇ ਕੌਣ ਭ੍ਰਿਸ਼ਟ, ਇਹ ਤਾਂ ਅਰਵਿੰਦ ਕੇਜਰੀਵਾਲ ਹੀ ਤੈਅ ਕਰਦੇ ਹਨ ਅਤੇ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ। ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੇ 'ਆਪ' ਆਗੂਆਂ ਵੱਲੋਂ ਟਰੱਕ ਯੂਨੀਅਨਾਂ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਪੈਸੇ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ, ਜ਼ਮੀਨਾਂ ਖਾਲੀ ਕਰਵਾਉਣ ਦੇ ਨਾਂ 'ਤੇ ਜ਼ਬਰਦਸਤੀ ਕਬਜ਼ੇ ਕੀਤੇ ਜਾ ਰਹੇ ਹਨ।

ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਅਤੇ ਨਵੀਂ ਸਨਅਤੀ ਨੀਤੀ ਲਿਆਉਣ, ਅਣਅਧਿਕਾਰਤ ਮਾਈਨਿੰਗ ਰੋਕਣ ਅਤੇ ਅਧਿਕਾਰਤ ਮਾਈਨਿੰਗ ਨੀਤੀ ਲਿਆਉਣ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦੂਜਿਆਂ 'ਤੇ ਵਿਅੰਗ ਕੱਸਣ ਵਾਲੇ 'ਆਪ' ਆਗੂਆਂ ਦੇ ਰਾਜ 'ਚ ਅੱਜ ਰੇਤਾ-ਬੱਜਰੀ ਲਿਫਾਫਿਆਂ 'ਚ ਵੀ ਨਹੀਂ ਮਿਲ ਰਹੀ।

ਪੰਜਾਬ ਵਿੱਚ ਹਰ ਤਰ੍ਹਾਂ ਦਾ ਨਿਰਮਾਣ ਕਾਰਜ ਰੁਕ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਦੇ ਉਦਯੋਗ ਵੀ ਬੰਦ ਹੋ ਰਹੇ ਹਨ, ਸਿਰਫ਼ ਕੁਝ ਹੀ ਬਚੇ ਹਨ ਅਤੇ ਉਹ ਵੀ ਦੂਜੇ ਰਾਜਾਂ ਵਿੱਚ ਚਲੇ ਜਾਣ ਦਾ ਵਿਉਂਤ ਬਣਾ ਰਹੇ ਹਨ। ਉਦਯੋਗ ਬੰਦ ਹੋਣ ਕਾਰਨ ਬੇਰੁਜ਼ਗਾਰੀ ਵਧ ਗਈ ਹੈ। ਪੰਜਾਬ ਸਰਕਾਰ ਨੂੰ ਮਾਣਯੋਗ ਅਦਾਲਤ ਵੱਲੋਂ ਨਿੱਤ ਫਟਕਾਰ ਲਗਾਈ ਜਾ ਰਹੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਪੇਪਰ ਰਹਿਤ ਬਜਟ ਭਗਵੰਤ ਮਾਨ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਕਾਰਨ ਸਿਰਫ਼ 21 ਲੱਖ ਰੁਪਏ ਦੀ ਬਚਤ ਹੋਈ ਸੀ, ਪਰ ਭਗਵੰਤ ਮਾਨ ਨੇ ਇਸਦਾ ਢੀਂਢ਼ਰਾ ਪਿੱਟਣ ਲਈ 42 ਲੱਖ ਰੁਪਏ ਖਰਚ ਕਰ ਦਿੱਤੇ। ਹਰ ਔਰਤ ਨੂੰ 1000 ਰੁਪਏ ਦੇਣ ਦਾ ਐਲਾਨ ਕਰਨ ਵਾਲੇ ਭਗਵੰਤ ਮਾਨ ਨੇ ਔਰਤਾਂ ਨੂੰ ਕੁਝ ਨਹੀਂ ਦਿੱਤਾ ਸਗੋਂ ਇਸ ਦੇ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ। ਜਿਨ੍ਹਾਂ ਨੇ ਪੰਜਾਬ ਵਿੱਚ 16,000 ਮੁਹੱਲਾ ਕਲੀਨਿਕ ਸਥਾਪਤ ਕਰਨ ਡਾ. ਐਲਾਨ ਕੀਤਾ।

ਉਨ੍ਹਾਂ ਨੇ ਸਿਰਫ਼ 100 ਕਲੀਨਿਕ ਖੋਲ੍ਹੇ ਅਤੇ ਉਹ ਵੀ ਪਹਿਲਾਂ ਹੀ ਬੰਦ ਪਏ ਸੁਵਿਧਾ ਕੇਂਦਰਾਂ ਵਿੱਚ ਜਿੱਥੇ ਨਿਯੁਕਤ ਸਟਾਫ ਰੋਜ਼ਾਨਾ ਅਸਤੀਫੇ ਦੇ ਰਿਹਾ ਹੈ। 6 ਮਹੀਨਿਆਂ ਵਿੱਚ 100 ਮੁਹੱਲਾ ਕਲੀਨਿਕ ਖੋਲ੍ਹਣ ਵਾਲੇ 5 ਸਾਲਾਂ ਵਿੱਚ ਕਿੰਨ੍ਹੇ ਕਲੀਨਿਕ ਖੋਲ੍ਹਣਗੇ? ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਚਲਾਈ ਜਾ ਰਹੀ ‘ਆਯੂਸ਼ਮਾਨ ਭਾਰਤ ਯੋਜਨਾ’ ਵੀ ਮਾਨ ਸਰਕਾਰ ਵਲੋਂ ਪੰਜਾਬ ਵਿੱਚ ਬੰਦ ਕਰ ਦਿੱਤੀ ਗਈ ਹੈ। ਪੰਜਾਬ ਨੂੰ 600 ਯੂਨਿਟ ਮੁਫਤ ਦੇਣ ਦਾ ਐਲਾਨ ਕਰਨ ਵਾਲੀ ਪੰਜਾਬ ਸਰਕਾਰ ਨੇ ਕਿੰਨੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਇਸ ਬਾਰੇ 'ਆਪ' ਸਰਕਾਰ ਅੰਕੜੇ ਜਨਤਕ ਕਰਨ ਤੋਂ ਕਿਉਂ ਭੱਜ ਰਹੀ ਹੈ? ਇਸਦੇ ਉਲਟ ਇਨ੍ਹਾਂ ਦੇ ਇਸ਼ਤਿਹਾਰਾਂ 'ਤੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿੱਲੀ 'ਚ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ, ਜਦੋਂ ਇਸ ਦਾ ਸੇਕ ਪੰਜਾਬ ਤੱਕ ਪੁੱਜੀਆਂ ਤਾਂ ਪੰਜਾਬ ਦੀ 'ਆਪ' ਸਰਕਾਰ ਵੀ ਬਿਲਬਿਲਾਉਣ ਲੱਗ ਪਈ। ਪੰਜਾਬ ਦਾ ਖਜ਼ਾਨਾ ਭਰਨ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਨੇ 6 ਮਹੀਨਿਆਂ ਵਿੱਚ 12 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ ਅਤੇ ਜਿਸ ਤੇਜ਼ੀ ਨਾਲ ਭਗਵੰਤ ਮਾਨ ਨੇ ਇਹ ਕਰਜ਼ਾ ਚੁੱਕਿਆ ਹੈ। ਉਸ ਤੋਂ ਸੋਚ ਕੇ ਡਰ ਲੱਗਦਾ ਹੈ ਕਿ ਇਹ ਲੋਕ 5 ਸਾਲਾਂ ਵਿੱਚ ਕਿੰਨਾ ਕਰਜ਼ਾ ਲੈਣਗੇ। VIP ਸੁਰੱਖਿਆ ਨਾ ਲੈਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਉਨ੍ਹਾਂ ਦੇ ਮੰਤਰੀ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ‘ਚ ਰਹਿੰਦੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ? ਭਗਵੰਤ ਮਾਨ ਸਰਕਾਰ ਇਸ਼ਤਿਹਾਰਾਂ ਦੀ ਸਰਕਾਰ ਹੈ, ਜੋ ਕਿਸੇ ਨੂੰ ਕੁਝ ਨਹੀਂ ਦੇਵੇਗੀ। ਇਹ ਸ਼ੇਖ ਚਿੱਲੀਆਂ ਦਾ ਕੰਮ ਨਹੀਂ ਤਾਂ ਕੀ ਹੈ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਝੂਠ ਦੀਆਂ ਬੈਸਾਖੀਆਂ ਦੇ ਸਹਾਰੇ ਪੰਜਾਬ ਦੀ ਸੱਤਾ ਹਾਸਿਲ ਕਰਨ ਵਾਲੇ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਨੂੰ ਹੁਣ ਪੰਜਾਬ ਵਿੱਚ ਸਰਕਾਰ ਚਲਾਉਣੀ ਔਖੀ ਲੱਗ ਰਹੀ ਹੈ ਕਿਉਂਕਿ ਜਨਤਾ ਉਨ੍ਹਾਂ ਤੋਂ ਜਵਾਬ ਮੰਗਦੀ ਹੈ। ਅੱਜ ਪੰਜਾਬ ਦੇ ਲਗਭਗ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਕਿਸਾਨ, ਅਧਿਆਪਕ, ਬਿਜਲੀ ਵਿਭਾਗ ਦੇ ਕਰਮਚਾਰੀ, ਟਰਾਂਸਪੋਰਟ ਵਿਭਾਗ ਦੇ ਕਰਮਚਾਰੀ, ਨਗਰ ਨਿਗਮਾਂ ਦੇ ਕਰਮਚਾਰੀ, ਇੱਥੋਂ ਤੱਕ ਕਿ ਸੈਕਟਰੇਟ ਦੇ ਕਰਮਚਾਰੀ ਵੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਧਰਨੇ-ਪ੍ਰਦਰਸ਼ਨ ਕਰ ਰਹੇ ਹਨ।

ਸਿੱਧੇ ਸ਼ਬਦਾਂ ਵਿੱਚ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿਖਾਇਆ ਗਿਆ ਫਿਲਮ ਦਾ ਟ੍ਰੇਲਰ ਕੁਝ ਹੋਰ ਸੀ ਅਤੇ ਫਿਲਮ ਨਿਕਲੀ ਕੁਝ ਹੋਰ। 'ਆਪ' ਸਰਕਾਰ ਦੀ ਫਿਲਮ ਫਲਾਪ ਹੋ ਗਈ ਹੈ ਅਤੇ ਜਨਤਾ ਨੇ ਹੁਣ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਸੂਬਾ ਪ੍ਰਧਾਨ ਨਾਲ ਸਟੇਜ 'ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਅਤੇ SS ਚੰਨੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:ਇੱਕ ਵਿਧਾਇਕ ਇੱਕ ਪੈਨਸ਼ਨ ਦੇ ਸਕੀਮ ਵਿੱਚ ਸੁਣਵਾਈ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ

Last Updated : Sep 16, 2022, 8:27 PM IST

ABOUT THE AUTHOR

...view details