ਚੰਡੀਗੜ੍ਹ: ਪਿਛਲੇ ਦਿਨੀਂ ਪਿਆਜ਼ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਸਨ, ਕਿ ਲੋਕਾਂ ਦੇ ਹੰਝੂ ਕੱਢਾ ਦਿੱਤੇ ਸਨ, ਪਰ ਹੁਣ ਪਿਆਜ਼ ਦੀਆਂ ਕੀਮਤਾਂ ਘੱਟ ਗਈਆਂ ਹਨ। ਇਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਕੀ ਉਨ੍ਹਾਂ ਨੂੰ ਪਿਆਜ਼ ਦੀਆਂ ਕੀਮਤਾਂ ਘੱਟਣ ਨਾਲ ਕਿੰਨਾ ਕੁ ਫ਼ਰਕ ਪਿਆ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਸਸਤਾ ਹੋਇਆ ਪਿਆਜ਼, ਮੰਡੀ 'ਚ ਲੱਗੀ ਪਿਆਜ਼ ਖ਼ਰੀਦਣ ਵਾਲਿਆਂ ਦੀ ਝੜੀ - ਪਿਆਜ਼ ਦੀਆਂ ਕੀਮਤਾਂ
ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਵੱਧਣ ਕਰਕੇ ਰਸੋਈ ਦਾ ਜ਼ਾਇਕਾ ਵਿਗੜਿਆ ਪਿਆ ਸੀ, ਤਾਂ ਉੱਥੇ ਹੀ ਪਿਆਜ਼ਾਂ ਦੀਆਂ ਕੀਮਤਾਂ ਘੱਟ ਗਈਆਂ ਹਨ। ਉੱਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਪਿਆਜ਼ ਦੀਆਂ ਕੀਮਤਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ।
ਦੱਸ ਦਈਏ, ਜਦੋਂ ਈਟੀਵੀ ਭਾਰਤ ਨਾਲ ਲੋਕਾਂ ਨੇ ਗੱਲ ਕੀਤੀ ਤਾਂ ਲੋਕਾਂ ਦੇ ਵੱਖ-ਵੱਖ ਵਿਚਾਰ ਸਨ। ਕਿਸੇ ਦਾ ਕਹਿਣਾ ਸੀ ਕਿ ਬਜਟ ਹਿੱਲ ਜਾਂਦਾ ਹੈ, ਤਾਂ ਕੋਈ ਕਹਿ ਰਿਹਾ ਸੀ ਕਿ 100 ਰੁਪਏ ਤੱਕ ਦੇ ਪਿਆਜ਼ ਕੋਈ ਵੀ ਖ਼ਰੀਦ ਸਕਦਾ ਹੈ। ਪਿਆਜ਼ ਖ਼ਰੀਦਣ ਵਾਲੇ ਇੱਕ ਖ਼ਰੀਦਦਾਰ ਦਾ ਕਹਿਣਾ ਸੀ ਕਿ ਉਹ ਪਾਸਪੋਰਟ ਦਾ ਬਿਜ਼ਨੈਸ ਕਰਦੇ ਹਨ ਤੇ ਪਿਆਜ਼ ਦਾ ਜੋ ਵੀ ਰੇਟ ਹੋ ਜਾਂਦਾ, ਉਨ੍ਹਾਂ ਨੂੰ ਲੈਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ 100 ਰੁਪਏ ਕਿੱਲੋ ਤੱਕ ਦਾ ਪਿਆਜ਼ ਕੋਈ ਵੀ ਬੰਦਾ ਖ਼ਰੀਦ ਸਕਦਾ।
ਉੱਥੇ ਹੀ ਖੜ੍ਹੇ ਇੱਕ ਖ਼ਰੀਦਦਾਰ ਨੇ ਕਿਹਾ ਕਿ ਪਿਆਜ਼ ਦੀ ਕੀਮਤ 50 ਰੁਪਏ ਵੀ ਜ਼ਿਆਦਾ ਹੈ, ਜਿਸ ਕਰਕੇ ਪਿਆਜ਼ ਘੱਟ ਤੋਂ ਘੱਟ 20 ਰੁਪਏ ਕਿੱਲੋ ਵਿਕਣਾ ਚਾਹੀਦਾ ਹੈ, ਤਾਂ ਕਿ ਆਮ ਆਦਮੀ ਦੀ ਪਹੁੰਚ ਹੋ ਸਕੇ। ਕਾਬਿਲੇਗੌਰ ਹੈ, ਕਿ ਪਿਛਲੇ ਕੁਝ ਸਮੇਂ ਤੋਂ ਮੰਡੀ ਵਿੱਚ ਪਿਆਜ਼ ਰੇਟ ਵਧਣ ਦੇ ਕਰਕੇ ਤੁਰਕੀ ਤੇ ਅਫ਼ਗ਼ਾਨਿਸਤਾਨ ਦਾ ਪਿਆਜ਼ ਆ ਰਿਹਾ ਸੀ, ਪਰ ਲੋਕ ਉਸ ਤੋਂ ਨਾਖ਼ੁਸ਼ ਨਹੀਂ ਸਨ। ਹੁਣ ਨਾਸਿਕ ਤੋਂ ਆਉਣ ਵਾਲੇ ਪਿਆਜ਼ ਦੀ ਸਪਲਾਈ ਜ਼ੋਰਾਂ 'ਤੇ ਹੈ, ਤੇ ਲੋਕ ਵੱਧ ਚੜ੍ਹ ਕੇ ਪਿਆਜ਼ ਖ਼ਰੀਦ ਰਹੇ ਹਨ।