ਚੰਡੀਗੜ੍ਹ: ਸਬਜ਼ੀਆਂ ਦੇ ਭਾਅ ਪਿਛਲੇ ਕੁਝ ਦਿਨਾਂ ਤੋਂ ਅਸਮਾਨੀ ਛੋ ਰਹੇ ਹਨ। ਜੇ ਪਿਆਜ਼ ਦੇ ਰੇਟਾਂ ਦੀ ਗੱਲ ਕਰੀਏ ਤਾਂ 100 ਰੁਪਏ ਕਿਲੋ ਤੱਕ ਚਲਾ ਗਿਆ ਸੀ। ਇਸ ਤੋਂ ਇਲਾਵ ਟਮਾਟਰ 80 ਰੁਪਏ ਕਿਲੋ ਚੱਲ ਰਹੇ ਹਨ। ਇੱਕ ਪਾਸੇ ਦੁਕਾਨਦਾਰ ਜੋ ਕਿ ਸਬਜ਼ੀ ਵੇਚਦੇ ਹਨ, ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਰਕੇ ਸਬਜ਼ੀਆਂ ਭਾਅ 'ਚ ਇੰਨ੍ਹਾਂ ਉਛਾਲ ਆਇਆ ਹੈ। ਜਿਹੜੇ ਗ੍ਰਾਹਕ ਹਨ ਉਹ ਠੇਕੇਦਾਰਾਂ ਤੇ ਜਮ੍ਹਾਖੋਰੀ ਦਾ ਦੋਸ਼ ਲਗਾ ਰਹੇ ਹਨ।
ਪਿਆਜ਼ ਦੇ ਭਾਅ ਨੇ ਲੋਕਾਂ ਦੇ ਕਢਾਏ ਅਥਰੂ - Chandigarh news in punjabi
ਸਬਜ਼ੀਆਂ ਦੇ ਭਾਅ ਪਿਛਲੇ ਕੁਝ ਦਿਨਾਂ ਤੋਂ ਅਸਮਾਨੀ ਛੋ ਰਹੇ ਹਨ। ਜੇ ਪਿਆਜ਼ ਦੇ ਰੇਟਾਂ ਦੀ ਗੱਲ ਕਰੀਏ ਤਾਂ 100 ਰੁਪਏ ਕਿਲੋ ਤੱਕ ਚਲਾ ਗਿਆ ਸੀ। ਇਸ ਤੋਂ ਇਲਾਵ ਟਮਾਟਰ 80 ਰੁਪਏ ਕਿਲੋ ਚੱਲ ਰਹੇ ਹਨ। ਇੱਕ ਪਾਸੇ ਦੁਕਾਨਦਾਰ ਜੋ ਕਿ ਸਬਜ਼ੀ ਵੇਚਦੇ ਹਨ, ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਰਕੇ ਸਬਜ਼ੀਆਂ ਭਾਅ 'ਚ ਇੰਨ੍ਹਾਂ ਉਛਾਲ ਆਇਆ ਹੈ।
ਫ਼ੋਟੋ।
ਵੀਡੀਓ
ਔਰਤਾਂ ਦੀ ਗੱਲ ਕਰੀਏ ਜੋ ਕਿ ਘਰ ਵੀ ਚਲਾਉਂਦੀਆਂ ਹਨ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਬਜ਼ੀ ਦੇ ਵਧੇ ਰੇਟਾਂ ਨੇ ਖਾਸ ਕਰਕੇ ਪਿਆਜ਼ ਦੇ ਰੇਟਾਂ ਨੇ ਉਨ੍ਹਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਤੜਕੇ ਬਿਨ੍ਹਾਂ ਸਾਗ-ਸਬਜ਼ੀ ਦਾ ਸੁਆਦ ਨਹੀਂ ਆਉਦਾ। ਇਸ ਕਰਕੇ ਸਬਜ਼ੀਆਂ ਦਾ ਮਹਿੰਗਾ ਹੋਣਾ ਉਨ੍ਹਾਂ ਦੇ ਬਜਟ 'ਤੇ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਿਆਜ਼ ਦਾ ਰੇਟ 80 ਤੋਂ 90 ਰੁਪਏ ਕਿੱਲੋ ਹੋ ਗਿਆ ਸੀ ਜੋ ਕਿ ਹੁਣ ਘੱਟ ਕੇ ਫਿਰ ਵੀ 65 ਤੇ ਆ ਗਿਆ ਪਰ ਫਿਰ ਵੀ ਇਹ ਬਜਟ ਹਿਲਾਉਣ ਲਈ ਕਾਫੀ ਹੈ।