ਪੰਜਾਬ

punjab

ETV Bharat / city

ਵਨ ਸਟਾਪ ਸਖੀ ਸੈਂਟਰ ਬਾਰੇ ਔਰਤਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ - ਔਰਤਾਂ ਪ੍ਰਤੀ ਹਿੰਸਾ

ਔਰਤਾਂ ਪ੍ਰਤੀ ਹਿੰਸਾ ਤੇ ਹਿੰਸਾ ਤੋਂ ਪੀੜਤ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਦੇ ਅਮਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਪੜਾਵਾਂ ਵਿੱਚ ‘ਵਨ ਸਟਾਪ ਸਖੀ ਸੈਂਟਰ’ ਵਿਸ਼ੇ `ਤੇ ਹਫ਼ਤਾ ਭਰ ਚੱਲਣ ਵਾਲੀ ਸੂਬਾ ਪੱਧਰੀ ਆਨਲਾਈਨ ਟਰੇਨਿੰਗ ਵਰਕਸ਼ਾਪ ਕਰਵਾਈ ਜਾ ਰਹੀ ਹੈ। ਪਹਿਲੇ ਪੜਾਅ ਤਹਿਤ 10 ਤੋਂ 12 ਫ਼ਰਵਰੀ ਤੱਕ ਕਰਵਾਈ ਗਈ।

ਵਨ ਸਟਾਪ ਸਖੀ ਸੈਂਟਰ
ਵਨ ਸਟਾਪ ਸਖੀ ਸੈਂਟਰ

By

Published : Feb 12, 2021, 10:54 PM IST

ਚੰਡੀਗੜ੍ਹ: ਔਰਤਾਂ ਪ੍ਰਤੀ ਹਿੰਸਾ ਤੇ ਹਿੰਸਾ ਤੋਂ ਪੀੜਤ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਦੇ ਅਮਲ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਪੜਾਵਾਂ ਵਿੱਚ ‘ਵਨ ਸਟਾਪ ਸਖੀ ਸੈਂਟਰ’ ਵਿਸ਼ੇ `ਤੇ ਹਫ਼ਤਾ ਭਰ ਚੱਲਣ ਵਾਲੀ ਸੂਬਾ ਪੱਧਰੀ ਆਨਲਾਈਨ ਟਰੇਨਿੰਗ ਵਰਕਸ਼ਾਪ ਕਰਵਾਈ ਜਾ ਰਹੀ ਹੈ।

ਪਹਿਲੇ ਪੜਾਅ ਤਹਿਤ 10 ਤੋਂ 12 ਫ਼ਰਵਰੀ ਤੱਕ ਕਰਵਾਈ ਗਈ। ਆਨਲਾਈਨ ਟਰੇਨਿੰਗ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਪੰਜਾਬ ਵਿੱਚ ਵਨ ਸਟਾਪ ਸਖੀ ਸੈਂਟਰਾਂ ਦੇ ਸਟਾਫ਼ ਨੂੰ ਔਰਤਾਂ ਵਿਰੁੱਧ ਹਿੰਸਾ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਬਾਰੇ ਵੱਖ-ਵੱਖ ਕਾਨੂੰਨਾਂ, ਨੀਤੀਆਂ, ਹੱਲ ਲਈ ਅਪਣਾਏ ਜਾਂਦੇ ਤੌਰ-ਤਰੀਕਿਆਂ, ਹੋਰ ਵਿਭਾਗਾਂ ਦੀ ਭੂਮਿਕਾ ਅਤੇ ਗੰਭੀਰ ਮੁੱਦਿਆਂ ਨਾਲ ਨਜਿੱਠਣ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਹੈ।

ਡਾਇਰੈਕਟਰ ਵਿਪੁਲ ਉਜਵਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਟ੍ਰੇਨਿੰਗ ਵਰਕਸ਼ਾਪ ਤੋਂ ਬਾਅਦ ਵਨ ਸਟਾਪ ਸਖੀ ਸੈਂਟਰ ਦਾ ਸਟਾਫ਼ ਔਰਤਾਂ ਵਿਰੁੱਧ ਹਿੰਸਾ ਦੇ ਸਾਰੇ ਮਾਮਲਿਆਂ ਨਾਲ ਸੰਵੇਦਨਸ਼ੀਲ ਢੰਗ ਨਾਲ ਨਜਿੱਠ ਸਕੇਗਾ। ਇਸ ਤੋਂ ਇਲਾਵਾ ਸਟਾਫ਼ ਨੂੰ ਪੀੜਤ ਔਰਤਾਂ ਨੂੰ ਨੈਤਿਕ ਤੇ ਸੰਸਥਾਗਤ ਸਹਾਇਤਾ ਪ੍ਰਦਾਨ ਕਰਨ, ਮਹਿਲਾਵਾਂ ਲਈ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਪੈਦਾ ਕਰਨ, ਔਰਤਾਂ ਵਿਰੁੱਧ ਹਿੰਸਾ ਨਾਲ ਸਬੰਧਤ ਵੱਖ-ਵੱਖ ਕਾਨੂੰਨਾਂ/ਸੰਵਿਧਾਨਕ ਵਿਵਸਥਾਵਾਂ/ਨੀਤੀਆਂ ਆਦਿ ਵਿੱਚ ਤਾਜ਼ਾ ਸੋਧਾਂ ਅਤੇ ਨਵੀਨਤਮ ਜਾਣਕਾਰੀਆਂ ਨੂੰ ਸਮਝਣ ਅਤੇ ਲਾਗੂ ਕਰਨ, ਪੀੜਤ ਔਰਤਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਅਤੇ ਅਧਿਕਾਰਾਂ ਨੂੰ ਸਮਝਣ, ਸੰਵੇਦਨਸ਼ੀਲ ਅਤੇ ਗ਼ੈਰ-ਪੱਖਪਾਤੀ ਢੰਗ ਨਾਲ ਢੁਕਵੇਂ ਜਵਾਬ ਦੇਣ, ਪੀੜਤ ਔਰਤਾਂ ਨੂੰ ਸਲਾਹ-ਮਸ਼ਵਰਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਆ ਤੇ ਸੁਣਵਾਈ ਲਈ ਸਹਾਇਤਾ ਮੁਹੱਈਆ ਕਰਵਾਉਣ ਦੇ ਯੋਗ ਬਣਾਉਣ ਵਿੱਚ ਵੀ ਟ੍ਰੇਨਿੰਗ ਵਰਕਸ਼ਾਪ ਪੂਰੀ ਮਦਦ ਪ੍ਰਦਾਨ ਕਰੇਗੀ।

ABOUT THE AUTHOR

...view details