ਪੰਜਾਬ

punjab

ETV Bharat / city

ਸੈਂਟਰ ਹੈੱਡ ਟੀਚਰਜ਼ ਨੂੰ ਸਟੇਸ਼ਨ ਦੀ ਚੋਣ ਕਰਨ ਦਾ ਆਖ਼ਰੀ ਮੌਕਾ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਿੱਧੀ ਭਰਤੀ ਰਾਹੀਂ ਹਾਲ ਹੀ ਵਿੱਚ ਚੁਣੇ ਗਏ ਸੈਂਟਰ ਹੈਡ ਟੀਚਰਾਂ ਦੀ ਸਟੇਸ਼ਨ ਚੋਣ ਪ੍ਰਕਿਰਿਆ 10 ਮਈ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।

ਸੈਂਟਰ ਹੈੱਡ ਟੀਚਰਜ਼ ਨੂੰ ਸਟੇਸ਼ਨ ਦੀ ਚੋਣ ਕਰਨ ਦਾ ਆਖ਼ਰੀ ਮੌਕਾ
ਸੈਂਟਰ ਹੈੱਡ ਟੀਚਰਜ਼ ਨੂੰ ਸਟੇਸ਼ਨ ਦੀ ਚੋਣ ਕਰਨ ਦਾ ਆਖ਼ਰੀ ਮੌਕਾ

By

Published : May 9, 2021, 1:36 PM IST

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਿੱਧੀ ਭਰਤੀ ਰਾਹੀਂ ਹਾਲ ਹੀ ਵਿੱਚ ਚੁਣੇ ਗਏ ਸੈਂਟਰ ਹੈਡ ਟੀਚਰਾਂ ਦੀ ਸਟੇਸ਼ਨ ਚੋਣ ਪ੍ਰਕਿਰਿਆ 10 ਮਈ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੈਂਟਰ ਹੈਡ ਟੀਚਰਾਂ ਦੀਆਂ 375 ਅਸਾਮੀਆਂ ਦੀ ਭਰਤੀ ਲਈ ਮਾਰਚ 2019 ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ। ਚੁਣੇ ਗਏ ਯੋਗ ਉਮੀਦਵਾਰਾਂ ਨੂੰ 25 ਜਨਵਰੀ, 28 ਜਨਵਰੀ ਅਤੇ 21 ਫਰਵਰੀ 2021 ਨੂੰ ਆਰਜੀ ਤੌਰ ’ਤੇ ਸਟੇਸ਼ਨ ਚੋਣ ਕਰਨ ਦੀ ਪ੍ਰਕਿਰਿਆ ਕਰਵਾਈ ਗਈ ਸੀ ਪਰ ਇਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਸਨ।

ਬੁਲਾਰੇ ਅਨੁਸਾਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸਟੇਸ਼ਨ ਦੀ ਚੋਣ ਕਰਨ ਦਾ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਜਿਹੜੇ ਉਮੀਦਵਾਰ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਗੇ, ਉਨ੍ਹਾਂ ਲਈ ਸਮਝ ਲਿਆ ਜਾਵੇਗਾ ਕਿ ਉਹ ਸੈਂਟਰ ਹੈਡ ਦੀ ਅਸਾਮੀ ’ਤੇ ਨਿਯੁਕਤ ਹੋਣ ਦੇ ਚਾਹਵਾਨ ਨਹੀਂ ਹਨ ਅਤੇ ਉਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਾਰਨ ਬਹੁਤ ਸਾਰੇ ਅਜਿਹੇ ਸਟੇਸ਼ਨ ਭਰ ਗਏ ਹਨ ਜਿਨਾਂ ਦੀ ਚੋਣ ਨਵੇਂ ਚੁਣੇ ਗਏ ਸੈਂਟਰ ਹੈਡ ਟੀਚਰਾਂ ਨੇ ਕੀਤੀ ਸੀ। ਇਨਾਂ ਨਵੀਂਆਂ ਪ੍ਰਸਥਿਤੀਆਂ ਕਾਰਨ ਸਿਰਫ ਉਨਾਂ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਕਰਨ ਦੀ ਪ੍ਰਕਿਰਿਆ ਕਰਵਾਈ ਜਾਵੇਗੀ ਜਿਨ੍ਹਾਂ ਨੇ ਉਕਤ ਮਿਤੀਆਂ ਨੂੰ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ।

ਬੁਲਾਰੇ ਅਨੁਸਾਰ ਇਹ ਸਟੇਸ਼ਨ ਚੋਣ ਪ੍ਰਕਿਰਿਆ 10 ਮਈ ਨੂੰ ਸਵੇਰੇ 11 ਵਜੇ ਜ਼ੂਮ ’ਤੇ ਕਰਵਾਈ ਜਾਵੇਗੀ। ਇਸ ਸਬੰਧੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਲਿੰਕ ਭੇਜਿਆ ਜਾਵੇਗਾ।

ABOUT THE AUTHOR

...view details