ਚੰਡੀਗੜ:ਪੰਜਾਬ ਵਿੱਚ ਝੋਨੇ ਦੀ ਖਰੀਦ (Procurement of paddy) ਦੇ ਪੰਜਵੇਂ ਦਿਨ ਸਰਕਾਰੀ ਏਜੰਸੀਆਂ ਵੱਲੋਂ 134283.474 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਖਰੀਦ ਦੇ ਪੰਜਵੇਂ ਦਿਨ ਸੂਬੇ ਦੀਆਂ ਮੰਡੀਆਂ ਵਿੱਚ 365757.807 ਮੀਟ੍ਰਿਰਕ ਟਨ ਝੋਨਾ ਸਰਕਾਰੀ ਏਜੰਸੀਆਂ ਵੱਲੋਂ ਅਤੇ 9751 ਮੀਟ੍ਰਿਰਕ ਟਨ ਮਿਲਰਜ ਵੱਲੋਂ ਖਰੀਦਿਆ ਗਿਆ ਹੈ। ਉਨਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਖਰੀਦ ਦੇ ਪੰਜਵੇਂ ਦਿਨ 136537.87 ਮੀਟ੍ਰਿਰਕ ਟਨ ਝੋਨੇ ਦੀ ਆਮਦ ਹੋਈ ਹੈ।
ਸੂਬੇ ਵਿੱਚ ਖਰੀਦ ਦੇ ਪੰਜਵੇਂ ਦਿਨ 134283.474 ਮੀਟ੍ਰਿਰਕ ਟਨ ਝੋਨੇ ਦੀ ਹੋਈ ਖਰੀਦ : ਆਸ਼ੂ - ਸੂਬੇ ਵਿੱਚ ਕੁੱਲ 415021.12 ਮੀਟ੍ਰਿਰਕ ਟਨ ਝੋਨੇ ਦੀ ਆਮਦ ਹੋਈ
ਸੂਬੇ ਚ ਲਗਾਤਾਰ ਝੋਨੇ ਦੀ ਖਰੀਦ (Procurement of paddy) ਹੋ ਰਹੀ। ਖੁਰਾਕ ਤੇ ਫੂਡ ਸਪਲਾਈ ਮੰਤਰੀ (Minister of Food and Food Supplies) ਵੱਲੋਂ ਪੰਜਵੇਂ ਦਿਨ ਹੋਈ ਝੋਨੇ ਦੀ ਖਰੀਦ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਦੇ ਪੰਜਵੇਂ ਦਿਨ ਸੂਬੇ ਦੀਆਂ ਮੰਡੀਆਂ ਵਿੱਚ 365757.807 ਮੀਟ੍ਰਿਰਕ ਟਨ ਝੋਨਾ ਸਰਕਾਰੀ ਏਜੰਸੀਆਂ ਵੱਲੋਂ ਅਤੇ 9751 ਮੀਟ੍ਰਿਰਕ ਟਨ ਮਿਲਰਜ ਵੱਲੋਂ ਖਰੀਦਿਆ ਗਿਆ ਹੈ।
ਸੂਬੇ ਵਿੱਚ ਖਰੀਦ ਦੇ ਪੰਜਵੇਂ ਦਿਨ 134283.474 ਮੀਟ੍ਰਿਰਕ ਟਨ ਝੋਨੇ ਦੀ ਹੋਈ ਖਰੀਦ : ਆਸ਼ੂ
ਆਸ਼ੂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਕੁੱਲ 415021.12 ਮੀਟ੍ਰਿਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋ 375508.81 ਮੀਟ੍ਰਿਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੇ 286.26 ਕਰੋੜ ਦੀ ਰਾਸ਼ੀ ਕਲੀਅਰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਪੁਲਿਸ ਹਿਰਾਸਤ 'ਚ ਨਵਜੋਤ ਸਿੱਧੂ ਸਮੇਤ ਕਈ ਵਿਧਾਇਕ ਅਤੇ ਆਗੂ