ਪੰਜਾਬ

punjab

ETV Bharat / city

45 ਸਕੂਲਾਂ ਦੇ ਜਿਮਨੇਜੀਅਮ ਹਾਲਾਂ ਦੀ ਮੁਰੰਮਤ ਲਈ 2 ਕਰੋੜ 64 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ: ਸਿੱਖਿਆ ਮੰਤਰੀ - Education Minister more than Rs. 2 crore 64 lakh released for repair

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੋਂ ਬਾਅਦ 10 ਜ਼ਿਲ੍ਹਿਆਂ ਦੇ 45 ਸਕੂਲਾਂ ਦੇ ਜਿਮਨੇਜੀਅਮ ਹਾਲਾਂ ਦੀ ਮੁਰੰਮਤ ਲਈ 2, 64,50,113 ਰੁਪਏ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ
ਪੰਜਾਬ ਸਰਕਾਰ

By

Published : Dec 15, 2020, 8:35 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਸੁਧਰਨ ਲਈ ਸੂਬੇ ਦੇ 45 ਸਕੂਲਾਂ ਵਾਸਤੇ 2 ਕਰੋੜ 64 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਵਿੱਚ ਨਵੇਂ ਉਭਰ ਰਹੇ ਖਿਡਾਰੀ ਵਧੀਆ ਤਰੀਕੇ ਨਾਲ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੋਂ ਬਾਅਦ 10 ਜ਼ਿਲ੍ਹਿਆਂ ਦੇ 45 ਸਕੂਲਾਂ ਦੇ ਜਿਮਨੇਜੀਅਮ ਹਾਲਾਂ ਦੀ ਮੁਰੰਮਤ ਲਈ 2, 64,50,113 ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਦੇ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 6 ਸਕੂਲਾਂ ਲਈ 81,45,000 ਰੁਪਏ, ਫਾਜ਼ਿਲਕਾ ਦੇ ਦੋ ਸਕੂਲਾਂ ਲਈ 9,57,000 ਰੁਪਏ, ਫਿਰੋਜ਼ਪੁਰ ਦੇ 7 ਸਕੂਲਾਂ ਲਈ 52,02,113 ਰੁਪਏ, ਗੁਰਦਾਸਪੁਰ ਦੇ 4 ਸਕੂਲਾਂ ਲਈ 11,76,000 ਰੁਪਏ, ਹੁਸ਼ਿਆਰਪੁਰ ਦੇ 3 ਸਕੂਲਾਂ ਲਈ 17,50,000 ਰੁਪਏ, ਪਟਿਆਲਾ ਦੇ 2 ਸਕੂਲਾਂ ਲਈ 13,23,000 ਰੁਪਏ, ਪਠਾਨਕੋਟ ਦੇ 3 ਸਕੂਲਾਂ ਲਈ 13,70,000 ਰੁਪਏ, ਤਰਨ ਤਾਰਨ ਦੇ 8 ਸਕੂਲਾਂ ਲਈ 43,50,000, ਰੂਪ ਨਗਰ ਦੇ ਇੱਕ ਸਕੂਲ ਲਈ 7,77,000 ਰੁਪਏ, ਜਲੰਧਰ ਦੇ 9 ਸਕੂਲਾਂ ਲਈ 14,00,000 ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਬੁਲਾਰੇ ਅਨੁਸਾਰ ਜਿਮਨੇਜੀਅਮਾਂ ਦੀ ਮੁਰੰਮਤ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲਾਂ ਨੂੰ ਪੰਜ ਮੈਂਬਰੀ ਕਮੇਟੀ ਬਨਾਉਣ ਅਤੇ ਸਾਰਾ ਕਾਰਜ ਨਿਰਧਾਰਤ ਨਿਯਮਾਂ ਦੇ ਅਨੁਸਾਰ ਕਰਨ ਲਈ ਆਖਿਆ ਗਿਆ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਦਾ ਉਦੇਸ਼ ਸਕੂਲੀ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਵਧੀਆ ਮਹੌਲ ਦੇਣਾ ਹੈ ਤਾਂ ਜੋ ਉਹ ਖੇਡਾਂ ਵਿੱਚ ਆਪਣੀ ਕਾਰਗੁਜਾਰੀ ਨੂੰ ਸੁਧਾਰ ਸਕਣ।

ABOUT THE AUTHOR

...view details