ਚੰਡੀਗੜ੍ਹ: NIA ਨੇ ਚੰਡੀਗੜ੍ਹ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਘਰ 3 ਘੰਟੇ ਤੱਕ ਐਡਵੋਕੇਟ ਸ਼ੈਲੀ ਸ਼ਰਮਾ (Advocate Shelly Sharma) ਦੇ ਘਰ ਛਾਪਾ ਮਾਰਿਆ ਹੈ। ਐਡਵੋਕੇਟ ਸ਼ੈਲੀ ਸ਼ਰਮਾ ਦਾ ਕਹਿਣਾ ਹੈ ਕਿ ਉਹ ਗੈਂਗਸਟਰ ਦਾ ਕੇਸ ਲੜਦੀ ਹੈ ਇਸ ਲਈ ਉਸ ਦੇ ਘਰ ਐਨਆਈਏ ਨੇ ਕੇ ਛਾਪੇਮਾਰੀ ਕੀਤੀ ਹੈ।
ਐਡਵੋਕੇਟ ਸ਼ੈਲੀ ਦਾ ਕਹਿਣਾ ਹੈ ਕਿ NIA ਨੂੰ ਛਾਪੇਮਾਰੀ ਦੌਰਾਨ ਕੁੱਝ ਵੀ ਨਹੀਂ ਮਿਲਿਆ ਇਸ ਤੋਂ ਬਾਅਦ ਏਜੰਸੀ ਵੱਲੋਂ ਉਨ੍ਹਾਂ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ।ਸ਼ੈਲੀ ਸ਼ਰਮਾ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ, ਜੱਗੂ ਭਗਵਾਨਪੁਰੀਆ ਮੁਹਾਲੀ ਆਰਪੀਜੀ ਅਟੈਕ ਕੇਸ ਅਤੇ ਹੋਰ ਗੈਂਗਸਟਰਾਂ ਦੇ ਕੇਸ ਉਨ੍ਹਾਂ ਕੋਲ ਆਏ ਹਨ ਅਤੇ NIA ਨੇ ਗੈਂਗਸਟਰਾਂ ਦਾ ਕੇਸਾਂ ਨੂੰ ਅਜੀਬ ਤਰੀਕੇ ਨਾਲ ਅਧਾਰ ਬਣਾ ਕੇ ਉਨ੍ਹਾਂ ਦੇ ਘਰ ਉੱਤੇ ਛਾਪੇਮਾਰੀ ਕੀਤੀ ਗਈ ਹੈ।
NIA ਦੀ ਰਡਾਰ ਉੱਤੇ ਗੈਂਗਸਟਰਾਂ ਦੇ ਵਕੀਲ, ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਮਾਰਿਆ ਛਾਪਾ, ਮੋਬਾਇਲ ਫੋਨ ਵੀ ਕੀਤੇ ਜ਼ਬਤ
ਦੂਜੇ ਪਾਸੇ ਗੱਲ ਕਰੀਏ ਤਾਂ ਰੇਡਾਂ ਨੂੰ ਲੈਕੈ ਜ਼ਿਲ੍ਹਾ ਬਾਰ ਐਸੋਸੀਏਸ਼ਨ (District Bar Association) ਨੇ ਇਸ ਮਾਮਲੇ ਸਬੰਧੀ ਕੰਮਕਾਜ ਮੁਲਤਵੀ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਵਕੀਲਾਂ ਉੱਤੇ ਪੈ ਰਹੀਆਂ ਰੇਡਾਂ ਦਾ ਵੀ ਵਿਰੋਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਈਕੋਰਟ ਦੇ ਵਕੀਲਾਂ ਨੇ ਕੰਮ ਰੋਕ ਦਿੱਤਾ ਹੈ।
NIA ਦੀ ਰਡਾਰ ਉੱਤੇ ਗੈਂਗਸਟਰਾਂ ਦੇ ਵਕੀਲ, ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਮਾਰਿਆ ਛਾਪਾ, ਮੋਬਾਇਲ ਫੋਨ ਵੀ ਕੀਤੇ ਜ਼ਬਤ
ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਸ਼ੈਲੀ ਸ਼ਰਮਾ ਦੇ ਘਰ NIA ਦੀ ਛਾਪੇਮਾਰੀ ਦੇ ਮਾਮਲੇ ਨੂੰ ਲੈ ਕੇ ਡੀਜੀ ਐਨਆਈਏ ਨੂੰ ਪੱਤਰ ਲਿਖਿਆ ਹੈ। ਉਸ ਨੇ ਐਨਆਈਏ ਦੇ ਛਾਪਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ੈਲੀ ਸ਼ਰਮਾ ਦੇ ਘਰ ਪਈ ਛਾਪੇਮਾਰੀ ਨੂੰ ਗਲਤ ਦੱਸਿਆ ਹੈ। ਨਾਲ ਹੀ ਇਸ ਛਾਪੇਮਾਰੀ ਨੂੰ ਗੈਰ-ਕਾਨੂੰਨੀ ਛਾਪੇਮਾਰੀ ਵੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਐਨਆਈਏ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਉਸ ਨੂੰ ਇਸ ਮਾਮਲੇ ਵਿੱਚ ਬੇਬੁਨਿਆਦ ਛਾਪੇਮਾਰੀ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਇਸ ਛਾਪੇਮਾਰੀ ਨੂੰ ਵਕੀਲਾਂ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਡੀਜੀ, ਐਨਆਈਏ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨ।
ਬਾਰ ਐਸੋਸੀਏਸ਼ਨ ਨੇ ਪੂਰੇ ਮਾਮਲੇ ਸਬੰਧੀ NIA ਨੂੰ ਚਿੱਠੀ ਲਿਖ ਕੇ ਮਾਮਲੇ ਦਾ ਵਿਰੋਧ ਜਤਾਇਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਏਜੰਸੀਆਂ ਵੱਲੋਂ ਜਾਣਬੁੱਝ ਕੇ ਵਕੀਲਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਵਕੀਲਾਂ ਨੇ ਮਾਮਲੇ ਨੂੰ ਲੈਕੇ ਬਾਰ ਐਸੋਸੀਏਸ਼ਨ ਦੇ ਜਰਨਲ ਹਾਊਸ (Journal House Meeting of the Bar Association) ਦੀ ਮੀਟਿੰਗ ਸੱਦੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜੇਕਰ NIA ਨੇ ਇਸੇ ਤਰ੍ਹਾਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਤਾਂ ਉਹ ਸਾਰਾ ਕੰਮਕਾਰ ਛੱਡ ਕੇ ਹੜਤਾਲ ਉੱਤੇ ਚਲੇ ਜਾਣਗੇ।
ਇਹ ਵੀ ਪੜ੍ਹੋ:ਕਬੱਡੀ ਪ੍ਰਮੋਟਰ ਜੱਗਾ ਜੰਡੀਆ ਅਤੇ ਜੇਲ੍ਹ ਚ ਬੰਦ ਗੈਂਗਸਟਰ ਜਾਮਣ ਸਿੰਘ ਘਰ NIA ਦਾ ਛਾਪਾ