ਪੰਜਾਬ

punjab

ETV Bharat / city

ਦੀਵਾਲੀ 'ਤੇ ਗੋਹੇ ਨਾਲ ਬਣੇ ਦੀਵੇ ਤੇ ਮੂਰਤੀਆਂ ਕਰਨਗੀਆਂ ਵਾਤਾਵਰਨ ਸ਼ੁੱਧ

ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਗੌਰੀ ਸ਼ੰਕਰ ਸੇਵਾ ਦਲ ਵੱਲੋਂ ਗੋਹੇ ਨਾਲ ਦੀਵੇ ਬਣਾਏ ਜਾ ਰਹੇ ਹਨ। ਇਸ ਵਾਰ ਉਨ੍ਹਾਂ ਵੱਲੋਂ ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀਆਂ ਵੀ ਇਕੋ ਫਰੈਂਡਲੀ ਤਰੀਕੇ ਨਾਲ ਬਣਾਇਆ ਜਾ ਰਹੀਆਂ ਹਨ।

ਫ਼ੋਟੋ
ਫ਼ੋਟੋ

By

Published : Oct 31, 2020, 7:09 PM IST

Updated : Oct 31, 2020, 7:21 PM IST

ਚੰਡੀਗੜ੍ਹ: ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਗੌਰੀ ਸ਼ੰਕਰ ਸੇਵਾ ਦਲ ਵੱਲੋਂ ਗੋਹੇ ਨਾਲ ਦੀਵੇ ਬਣਾਏ ਜਾ ਰਹੇ ਹਨ। ਇਸ ਵਾਰ ਉਨ੍ਹਾਂ ਵੱਲੋਂ ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀਆਂ ਵੀ ਇਕੋ ਫਰੈਂਡਲੀ ਤਰੀਕੇ ਨਾਲ ਬਣਾਇਆ ਜਾ ਰਹੀਆਂ ਹਨ।

ਵੀਡੀਓ

ਗੌਰੀ ਸ਼ੰਕਰ ਸੇਵਾ ਦਲ ਦੇ ਪ੍ਰਧਾਨ ਰਮੇਸ਼ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਬਣਾਏ ਰੱਖਣ ਲਈ ਸਾਨੂੰ ਵੀ ਯਤਨ ਕਰਨੇ ਜ਼ਰੂਰੀ ਹਨ। ਇਸ ਲਈ ਅਸੀਂ ਗੋਹੇ ਅਤੇ ਮਿੱਟੀ ਨੂੰ ਰਲਾ ਕੇ ਦੀਵੇ ਅਤੇ ਮੂਰਤੀਆਂ ਬਣਾ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 50000 ਦੀਵੇ ਬਣਾ ਕੇ ਵੰਡਣੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਵਿਆਂ ਨੂੰ ਤੇਲ ਨਾਲ ਜਲਾਉਣ ਤੋਂ ਬਾਅਦ ਜੋ ਧੁਨੀ ਨਿਕਲੇਗੀ ਉਹ ਘਰ ਦੀ ਹਵਾ ਨੂੰ ਸ਼ੁੱਧ ਕਰੇਗੀ ਤੇ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਏਗੀ। ਇਨ੍ਹਾਂ ਦੀਵਿਆਂ ਨਾਲ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦਾ ਘਰ ਵਿੱਚ ਵਾਸ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੋਹੇ ਨਾਲ ਬਣੀਆਂ ਮੂਰਤੀਆਂ ਵੀ ਪੂਜਾ ਤੋਂ ਬਾਅਦ ਗਮਲੇ ਜਾਂ ਮਿੱਟੀ ਵਿੱਚ ਦਬਾਈਆਂ ਜਾ ਸਕਦੀਆਂ ਹਨ ਜੋ ਖਾਦ ਦਾ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਲੋਕ ਦਰੱਖਤ ਦੇ ਥੱਲੇ ਹੀ ਮੂਰਤੀਆਂ ਰੱਖ ਜਾਂਦੇ ਹਨ ਤੇ ਕਈ ਵਾਰ ਉਹ ਖੰਡਿਤ ਵੀ ਹੋ ਜਾਂਦੀਆਂ ਹਨ ਅਤੇ ਇਹ ਗੋਹੇ ਨਾਲ ਬਣੀਆਂ ਮੂਰਤੀਆਂ ਨਾ ਖੰਡਿਤ ਹੋਣਗੀਆਂ ਸਗੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਕੰਮ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਇਹ ਦੀਵੇ ਅਤੇ ਮੂਰਤੀਆਂ ਸੈਕਟਰ 45 ਅਤੇ ਮੋਹਾਲੀ ਦੀ ਗਊਸ਼ਾਲਾ ਵਿਖੇ ਮੁਫ਼ਤ ਵੱਡੇ ਜਾਣਗੇ।

Last Updated : Oct 31, 2020, 7:21 PM IST

ABOUT THE AUTHOR

...view details