ਚੰਡੀਗੜ੍ਹ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀਆਂ ਹਦਾਇਤਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਰੁਪਏ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮਨਜੂਰੀ ਦੇ ਦਿੱਤੀ ਹੈ। ਜਿਸ ਦੌਰਾਨ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96,911 ਘਰੇਲੂ ਖਪਤਕਾਰਾਂ ਵਿੱਚੋਂ 77.37 ਕਰੋੜ ਦਾ ਭੁਗਤਾਨ ਹੋ ਚੁੱਕਿਆ ਹੈ।
ਅੱਜ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਖਪਤਕਾਰ ਰਾਜ ਭਰ ਦੇ 5 ਜ਼ੋਨਾਂ ਦੇ ਹਨ। ਬਾਰਡਰ ਜ਼ੋਨ ਜਿਸ ਵਿੱਚ ਸਬ-ਅਰਬਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਸਿਟੀ ਅੰਮ੍ਰਿਤਸਰ ਸਰਕਲ, ਸੈਂਟਰਲ ਜ਼ੋਨ (ਪੂਰਬੀ ਲੁਧਿਆਣਾ, ਪੱਛਮੀ ਲੁਧਿਆਣਾ, ਖੰਨਾ, ਸਬ ਅਰਬਨ ਲੁਧਿਆਣਾ), ਉੱਤਰੀ ਜ਼ੋਨ (ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ), ਦੱਖਣ ਜ਼ੋਨ (ਪਟਿਆਲਾ, ਸੰਗਰੂਰ) ਸ਼ਾਮਲ ਹਨ।
ਬਰਨਾਲਾ, ਰੋਪੜ, ਮੋਹਾਲੀ) ਅਤੇ ਪੱਛਮੀ ਜ਼ੋਨ (ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ) ਵਿੱਚ ਕੁੱਲ 15.85 ਲੱਖ ਲਾਭਪਾਤਰੀ ਹਨ, ਜਿਨ੍ਹਾਂ ਦੀ ਕੁੱਲ ਦੇਣਦਾਰੀ 1505 ਕਰੋੜ ਰੁਪਏ ਦੀ ਹੈ। ਜਿਨ੍ਹਾਂ ਵਿੱਚੋਂ ਬਕਾਇਆ ਰਾਸ਼ੀ ਹੁਣ ਤੱਕ 77.37 ਕਰੋੜ ਰੁਪਏ ਮੁਆਫ਼ ਕੀਤੇ ਜਾਂ ਚੁੱਕੇ ਹਨ।
ਬਿਜਲੀ ਬਿੱਲ ਮਾਫ 53 ਲੱਖ ਨੂੰ ਮਿਲੇਗਾ ਲਾਭ
ਦੱਸ ਦਈਏ ਕਿ ਕੈਬਨਿਟ ਮੀਟਿੰਗ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 72 ਲੱਖ ਦੇ ਕਰੀਬ ਬਿਜਲੀ ਖਪਤਕਾਰ ਹਨ ਤੇ ਉਨ੍ਹਾਂ ਪੰਜਾਬ ਦੇ ਦੌਰੇ ਦੌਰਾਨ ਇਹ ਵੇਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ 2 ਕਿਲੋਵਾਟ ਵਾਲੇ ਖਪਤਕਾਰ ਵੱਧ ਬਿਲ ਹੋਣ ਕਾਰਨ ਬਿਲ ਅਦਾ ਨਹੀਂ ਕਰ ਸਕਦੇ ਤੇ ਅਜਿਹੇ ਲਗਭਗ 53 ਲੱਖ ਖਪਤਕਾਰ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਦੇ ਕਰੀਬ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਲਿਹਾਜਾ ਅਜਿਹੇ 53 ਲੱਖ ਖਪਤਕਾਰਾਂ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕਰ ਦਿੱਤਾ ਗਿਆ ਹੈ ਤੇ ਕੱਟੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।