ਪੰਜਾਬ

punjab

ETV Bharat / city

ਪਤਨੀ ਦੀ ਮੌਤ ਦਾ ਦੁੱਖ ਨਾ ਸਹਾਰਦੇ ਬਜ਼ੁਰਗ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ - ਪੁਲਿਸ

ਓੜੀਸਾ ਦੇ ਕਾਲਹੰਡੀ ਜ਼ਿਲ੍ਹੇ ਵਿੱਚ ਇੱਕ ਬਜ਼ੁਰਗ ਆਦਮੀ ਆਪਣੀ ਪਤਨੀ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਅੰਤਿਮ ਸਸਕਾਰ ਦੇ ਦੌਰਾਨ ਆਪਣੀ ਪਤਨੀ ਦੀ ਬਲਦੀ ਚਿਖਾ ਉੱਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪਤਨੀ ਦੀ ਮੌਤ ਦਾ ਦੁੱਖ ਨਾ ਸਹਾਰਦੇ ਬਜ਼ੁਰਗ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ
ਪਤਨੀ ਦੀ ਮੌਤ ਦਾ ਦੁੱਖ ਨਾ ਸਹਾਰਦੇ ਬਜ਼ੁਰਗ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ

By

Published : Aug 25, 2021, 9:59 PM IST

ਭੁਵਨੇਸ਼ਵਰ: ਉੜੀਸਾ ਦੇ ਕਾਲਹੰਡੀ ਜ਼ਿਲ੍ਹੇ ਵਿੱਚ ਆਪਣੀ ਪਤਨੀ ਦੀ ਮੌਤ ਤੋਂ ਪਰੇਸ਼ਾਨ ਇੱਕ ਬਜ਼ੁਰਗ ਨੇ ਅੰਤਿਮ ਸਸਕਾਰ ਦੇ ਦੌਰਾਨ ਬਲਦੀ ਚਿਖਾ ਉੱਤੇ ਛਾਲ ਮਾਰ ਦਿੱਤੀ ਅਤੇ ਸੜ ਜਾਣ ਕਾਰਨ ਉਸਦੀ ਮੌਤ ਹੋ ਗਈ।

ਇਹ ਘਟਨਾ ਮੰਗਲਵਾਰ ਨੂੰ ਜ਼ਿਲ੍ਹੇ ਦੇ ਗੋਲਾਮੁੰਡਾ ਬਲਾਕ ਦੇ ਸਿਆਲਜੋਦੀ ਪਿੰਡ ਵਿੱਚ ਵਾਪਰੀ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਅੰਤਿਮ ਰਸਮਾਂ ਤੋਂ ਬਾਅਦ, ਨੀਲਾਮਣੀ ਸਬਰ (65) ਦੇ ਚਾਰ ਪੁੱਤਰ ਅਤੇ ਰਿਸ਼ਤੇਦਾਰ ਪਰੰਪਰਾ ਅਨੁਸਾਰ ਨੇੜਲੇ ਸਰੋਵਰ ਵਿੱਚ ਇਸ਼ਨਾਨ ਕਰਨ ਗਏ, ਜਿਸ ਦੌਰਾਨ ਉਸਨੇ (ਸਾਬਰ) ਨੇ ਆਪਣੀ ਪਤਨੀ ਰਾਏਬਡੀ ਦੀ ਬਲਦੀ ਚਿਖਾ ਉੱਤੇ ਛਾਲ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਸਾਬਰ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ। ਉਹ ਉਹ ਪਿੰਡ ਦੀ ਪੰਚਾਇਤ ਕਮੇਟੀ ਦਾ ਸਾਬਕਾ ਮੈਂਬਰ ਸੀ। ਕੇਗਾਵ ਥਾਣੇ ਦੇ ਇੰਚਾਰਜ ਇੰਸਪੈਕਟਰ ਦਾਮੂ ਪਜਾਰਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ, “ਮੈਨੂੰ ਹੋਰ ਸਰੋਤਾਂ ਤੋਂ ਘਟਨਾ ਬਾਰੇ ਪਤਾ ਲੱਗਾ ਹੈ ਅਤੇ ਮੈਂ ਇਸ ਦੇ ਵੇਰਵੇ ਇਕੱਠੇ ਕਰਨ ਲਈ ਉੱਥੇ ਜਾ ਰਿਹਾ ਹਾਂ।

ਇਹ ਵੀ ਪੜ੍ਹੋ:ਮਕਾਨ ਮਾਲਕ ਨੇ ਕੀਤਾ ਕਿਰਾਏਦਾਰ ਪਰਿਵਾਰ ਦਾ ਕਤਲ

ABOUT THE AUTHOR

...view details