ਚੰਡੀਗੜ੍ਹ: ਦੇਸ਼ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ। ਇਸ ਮਹਾਂਮਾਰੀ ਦੇ ਵਿੱਚ ਪੈਰਾਮੈਡੀਕਲ ਸਟਾਫ ਦਿਨ-ਰਾਤ ਇੱਕ ਕਰ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹ ਸਟਾਫ ਦਿਨ-ਰਾਤ ਪੀਪੀਈ ਕਿੱਟ ਵਿੱਚ ਰਹਿੰਦਾ ਹੈ ਸਾਡੀ ਟੀਮ ਇਹਨਾਂ ਕੋਰੋਨਾ ਯੋਧੀਆਂ ਨੂੰ ਸਲਾਮ ਕਰ ਦੀ ਹੈ। ਉਥੇ ਹੀ ਇੰਟਰਨੈਸ਼ਨਲ ਨਰਸ-ਡੇਅ ’ਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਹੇ ਵਰਕਰਾਂ ਨੇ ਕੇਕ ਕੱਟ ਇਸ ਦਿਨ ਨੂੰ ਮਨਾਇਆ।
ਇੰਟਰਨੈਸ਼ਨਲ ਨਰਸ-ਡੇਅ ਦੇ ਤਿਉਹਾਰ ਮੌਕੇ ਨਰਸਾਂ ਨੇ ਦਿਖਾਈ ਸੇਵਾ ਭਾਵਨਾਇੰਟਰਨੈਸ਼ਨਲ ਨਰਸ-ਡੇਅ ਦੇ ਤਿਉਹਾਰ ਮੌਕੇ ਨਰਸਾਂ ਨੇ ਦਿਖਾਈ ਸੇਵਾ ਭਾਵਨਾ ਇਹ ਵੀ ਪੜੋ: ਕੋਰੋਨਾ ਦੇ ਨਾਲ ਹੁਣ ਬਲੈਕ ਫੰਗਸ ਬਿਮਾਰੀ ਦਾ ਡਰ ਆਇਆ ਸਾਹਮਣੇ
ਇਸ ਮੌਕੇ ਨਰਸਿੰਗ ਅਫ਼ਸਰ ਪਰਮਿੰਦਰ ਕੌਰ ਨੇ ਕਿਹਾ ਕਿ ਕੰਮ ਕਰਦੇ ਸਮੇਂ ਸਾਨੂੰ ਡਰ ਦਾ ਲੱਗਦਾ ਹੀ ਹੈ ਪਰ ਅਸੀਂ ਇਸੇ ਆਸ ਉੱਤੇ ਲੜ ਰਹੇ ਹਾਂ ਕਿ ਜਲਦ ਹੀ ਸਾਡੀ ਜਿੱਤ ਹੋਵੇਗੀ। ਉਥੇ ਹੀ ਉਹਨਾਂ ਨੇ ਕਿਹਾ ਕਿ ਮਰੀਜ ਤੇ ਸਾਡੇ ਵਿਚਾਲੇ ਇੱਕ ਪਰਿਵਾਰ ਵਾਲਾ ਰਿਸ਼ਤਾ ਬਣ ਜਾਂਦਾ ਹੈ ਜਿਸ ਕਾਰਨ ਅਸੀਂ ਸੱਚੇ ਦਿਲੋਂ ਉਹਨਾਂ ਦੀ ਸੇਵਾ ਕਰਦੇ ਹਾਂ ਤੇ ਉਹ ਵੀ ਸਾਨੂੰ ਰੱਬ ਦਾ ਦਰਜ ਦਿੰਦੇ ਹਨ।
ਇਹ ਵੀ ਪੜੋ: ਪਿੰਡ ਨੰਗਲ ਕਲਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਐਲਾਨ