ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਆਰਥਿਕ ਸਰਵੇਖਣ 'ਤੇ ਚੁੱਕੇ ਸਵਾਲਾਂ 'ਤੇ ਅਕਾਲੀ ਦਲ ਨੇ ਉਨ੍ਹਾਂ ਘੇਰਨ ਦੀ ਕੋਸ਼ਸ਼ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕਰਕੇ ਕਿ ਕਿਹਾ ਕਿ ਇਸ ਸਰਵੇਖਣ ਨੇ ਪੰਜਾਬ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਡਾ. ਚੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਸਲੀਅਤ ਨੂੰ ਕਬੂਲ ਕਰਨੀ ਚਾਹੀਦੀ ਹੈ, ਨਾ ਕਿ ਤਕਨੀਕੀ ਕਾਰਨਾਂ ਪਿੱਛੇ ਲੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਇਸ ਸਰਵੇਖਣ ਦੇ ਸਾਇਜ ਨੂੰ ਛੋਟਾ ਦੱਸ ਰਹੇ ਹਨ। ਉਨ੍ਹਾਂ ਕਿਹਾ ਜਾਂ ਤਾਂ ਮੁੱਖ ਮੰਤਰੀ ਦੇਸ਼ ਵਿੱਚ ਆਰਥਿਕ ਸਰਵੇਖਣ ਵਿੱਚ ਅਪਣਾਏ ਜਾਂਦੇ ਤਰੀਕੇ ਤੋਂ ਵਾਕਫ਼ ਨਹੀਂ ਜਾਂ ਫਿਰ ਮੁੱਖ ਮੰਤਰੀ ਮੁੜ ਲੋਕਾਂ ਨੂੰ ਗੁੰਰਾਹ ਕਰਨ ਦੀ ਕੋਸ਼ਸ਼ ਕਰ ਰਹੇ ਹਨ।
ਇਹ ਵੀ ਪੜ੍ਹੋ ਪਟਿਆਲਾ ਦੀ ਰਵੀਨਾ ਤੇ ਰਹੀਮਾ ਢਾਬੇ 'ਤੇ ਕੰਮ ਕਰਨ ਨੂੰ ਮਜ਼ਬੂਰ, ਦੋਵੇਂ ਹਨ ਹਾਕੀ ਖਿਡਾਰਨਾਂ
ਅਕਾਲੀ ਦਲ ਨੇ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਜੇਕਰ ਆਰਥਿਕ ਸਰਵੇਖ ਤੋਂ ਸੰਤੁਸ਼ਟੀ ਨਹੀਂ ਹੈ ਤਾਂ ਉਹ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ ਕਰ ਲੈਣ ਜੋ ਕੱਲ ਮੁੱਖ ਮੰਤਰੀ ਦੇ ਪਟਿਆਲੇ ਵਾਲੇ ਮਹਿਲ ਅੱਗੇ ਧਰਨਾ ਦੇਣ ਆਏ ਸਨ ਤਾਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਬੇਰੁਜ਼ਗਾਰ ਅਧਿਆਪਕਾਂ 'ਤੇ ਤਸ਼ੱਦਦ ਢਾਹਿਆ ਗਿਆ ਸੀ ।
ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਤੱਥ ਨੂੰ ਵੀ ਝੁਠਲਾਉਣਗੇ ਕਿ ਸੂਬੇ ਦੇ ਬੇਰੋਜ਼ਗਾਰੀ ਬਿਊਰੋ ਕੋਲ 2.69 ਬਿਨੈਕਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ ਜਿਸ ਵਿਚੋਂ 91 ਫੀਸਦੀ ਤਕਨੀਕੀ ਮੁਹਾਰਤ ਵਾਲੇ ਤੇ 85 ਫੀਸਦੀ 10ਵੀਂ ਪਾਸ ਜਾਂ ਵੱਧ ਪੜ੍ਹੇ ਲਿਖੇ ਹਨ ?