ਚੰਡੀਗੜ੍ਹ: ਸਰਕਾਰ ਤੇ ਸਿੱਖਿਆ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਅਧਿਆਪਕ ਯੂਨੀਅਨ ਦੇ ਲੀਡਰਾਂ ਨੇ ਕਿਹਾ ਕਿ ਫਿਲਹਾਲ ਸਰਕਾਰ ਕੁਝ ਚੁੱਕੀ ਨਜ਼ਰ ਆਈ ਹੈ ਪਰ ਸਾਡਾ ਧਰਨਾ ਜਾਰੀ ਰਹੇਗਾ।ਇੱਥੇ ਦੱਸ ਦਈਏ ਕਿ ਪਿਛਲੇ ਦਿਨ ਤੋਂ ਕੁਝ ਅਧਿਆਪਕ ਮੰਗਾਂ ਨੂੰ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਉੱਪਰ ਧਰਨਾ ਦੇ ਰਹੇ ਹਨ ਉਨ੍ਹਾਂ ਦਾ ਕਹਿਣੈ ਕਿ ਉਹ ਆਪਣਾ ਧਰਨਾ ਉਸੇ ਤਰ੍ਹਾਂ ਜਾਰੀ ਰੱਖਣਗੇ।
ਕੱਚੇ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਅੱਜ ਪਹਿਲਾਂ ਸਿੱਖਿਆ ਮੰਤਰੀ ਤੇ ਬਾਅਦ ਦੇ ਵਿੱਚ ਸਿੱਖਿਆ ਸਕੱਤਰ ਦੇ ਨਾਲ ਬੈਠਕ ਕੀਤੀ ਗਈ।ਅਧਿਆਪਕਾਂ ਦੀ ਸਿੱਖਿਆ ਸਕੱਤਰ ਦੇ ਨਾਲ ਹੋਈ ਬੈਠਕ ਦੇ ਵਿੱਚ 27 ਤਰੀਕ ਨੂੰ ਐਨਟੀਟੀ ਦਾ ਹੋਣ ਵਾਲਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ।
ਦੂਸਰੀ ਜੋ ਮੰਗ ਅਧਿਆਪਕਾਂ ਵੱਲੋਂ ਪੱਕਾ ਕਰਨ ਦੀ ਕੀਤੀ ਜਾ ਰਹੀ ਹੈ ਉਹ ਸਰਕਾਰ ਵੱਲੋਂ ਵਿਚਾਰ ਅਧੀਨ ਲਿਆਂਦੀ ਗਈ ਹੈ।ਇੱਕ ਅਧਿਆਪਕ ਜੋ ਦੋਵਾਂ ਮੀਟਿੰਗਾਂ ਦੇ ਵਿੱਚ ਸ਼ਾਮਿਲ ਸੀ ਉਸਨੇ ਦੱਸਿਆ ਕਿ ਪੱਕੇ ਨੂੰ ਲੈਕੇ ਉਨ੍ਹਾਂ ਵੱਲੋਂ ਮੰਗ ਰੱਖੀ ਗਈ ਸੀ ਪਰ ਉਨ੍ਹਾਂ ਇਸ ਸਬੰਧੀ ਦੱਸਿਆ ਗਿਆ ਹੈ ਕਿ ਜੇਕਰ ਉਨ੍ਹਾਂ ਵੱਲੋਂ ਕਾਨੂੰਨ ਦੇ ਉਲਟ ਜਾ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਤਾਂ ਇਹ ਕੇਸ ਹਾਈਕੋਰਟ ਚ ਚਲਾ ਜਾਵੇਗਾ ਤੇ ਉਨ੍ਹਾਂ ਦਾ ਪੱਕੇ ਹੋਣ ਦਾ ਫੈਸਲਾ ਫਿਰ ਲਟਕ ਜਾਵੇਗਾ।