ਪੰਜਾਬ

punjab

ETV Bharat / city

ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ NSUI ਦਾ ਜਸ਼ਨ ਹੋਇਆ ਫਿੱਕਾ ! - NSUI's celebration

ਚੰਡੀਗੜ੍ਹ ਕਾਂਗਰਸ ਭਵਨ ਵਿਖੇ ਐੱਨਐੱਸਯੂਆਈ ਵੱਲੋਂ ਜਸ਼ਨ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਪੱਤਰਕਾਰਾਂ ਨੂੰ ਸੁਨੇਹਾ ਵੀ ਦਿੱਤਾ ਗਿਆ, ਪਰ ਸਾਢੇ ਛੇ ਵਜੇ ਸਿਵਾਏ ਢੋਲੀ ਤੋਂ ਪੰਜਾਬ ਕਾਂਗਰਸ ਭਵਨ ਬਾਹਰ ਕੋਈ ਨਹੀਂ ਪਹੁੰਚਿਆ ਅਤੇ ਢੋਲੀ ਢੋਲ ਵਜਾ ਕੇ ਨਿਕਲਦਾ ਬਣਿਆ।

ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ NSUI ਦਾ ਜਸ਼ਨ ਹੋਇਆ ਫਿੱਕਾ
ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ NSUI ਦਾ ਜਸ਼ਨ ਹੋਇਆ ਫਿੱਕਾ

By

Published : Jul 16, 2021, 9:18 PM IST

ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਐੱਨਐੱਸਯੂਆਈ ਵੱਲੋਂ ਜਸ਼ਨ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਪੱਤਰਕਾਰਾਂ ਨੂੰ ਸੁਨੇਹਾ ਵੀ ਦਿੱਤਾ ਗਿਆ, ਪਰ ਸਾਢੇ ਛੇ ਵਜੇ ਸਿਵਾਏ ਢੋਲੀ ਤੋਂ ਪੰਜਾਬ ਕਾਂਗਰਸ ਭਵਨ ਬਾਹਰ ਕੋਈ ਨਹੀਂ ਪਹੁੰਚਿਆ ਅਤੇ ਢੋਲੀ ਢੋਲ ਵਜਾ ਕੇ ਨਿਕਲਦਾ ਬਣਿਆ।

ਇਹ ਵੀ ਪੜੋ: ਧਮਕੀਆਂ ਦੇ ਚੱਲਦਿਆਂ ਸਾਂਸਦ ਰਵਨੀਤ ਬਿੱਟੂ ਦੀ ਵਧਾਈ ਗਈ ਸੁਰੱਖਿਆ

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਅੱਜ ਦਿੱਲੀ ਵਿਖੇ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਹਰੀਸ਼ ਰਾਵਤ ਨਾਲ ਕਈ ਘੰਟੇ ਮੀਟਿੰਗ ਚੱਲੀ, ਹਾਲਾਂਕਿ ਖ਼ਬਰਾਂ ਵੀ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਕੱਲ੍ਹ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਸਕਦੇ ਹਨ, ਹੁਣ ਸਵਾਲ ਵੱਡਾ ਇਹ ਹੈ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਗੇ ਜਾਂ ਨਹੀਂ ?

ਇਹ ਵੀ ਪੜੋ: ਐਲਾਨ ਤੋਂ ਪਹਿਲਾਂ ਜਸ਼ਨ ਦੇ ਕੀ ਮਾਇਨੇ ?

ABOUT THE AUTHOR

...view details