ਚੰਡੀਗੜ੍ਹ:ਪੰਜਾਬ 'ਚ ਗਰਮੀ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਬਿਜਲੀ ਦੀ ਪੂਰਤੀ ਜਿਆਦਾ ਹੋ ਰਹੀ ਹੈ 'ਤੇ ਮੰਗ ਵਧ ਰਹੀ ਹੈ। ਪਾਵਰਕਾਮ ਬਿਜਲੀ ਦੇ ਅਣ ਐਲਾਨੇ ਬਿਜਲੀ ਦੇ ਕੱਟ ਲਗਾ ਕੇ ਪੰਜਾਬ 'ਚ ਹਲਾਤਾਂ ਨੂੰ ਕਾਬੂ ਕਰ ਰਹੇ ਹਨ।
ਇਸੇ ਤਰ੍ਹਾਂ ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰ ਸਕੇ।
ਦੱਸ ਦੇਈਏ ਕਿ ਹਰ ਸਾਲ ਤਕਰੀਬਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਇਸ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਇਹ ਪਾਵਰਕੌਮ ਨੇ ਇਹ ਫੈਸਲਾ ਲਿਆ ਹੈ।