ਚੰਡੀਗੜ੍ਹ: ਪੀਜੀਆਈ ਨੂੰ ਅਮਰੀਕੀ ਕੰਪਨੀ ਮੋਲੇਕੁਲੇ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ 100 ਏਅਰ ਪਿਓਰੀਫਾਇਰਜ਼ ਦਾਨ ਦਿੱਤੇ ਗਏ ਹਨ। ਇਹ ਏਅਰ ਪਿਓਰੀਫਾਇਰਜ਼ ਬਹੁਤ ਖਾਸ ਹਨ ਕਿਉਂਕਿ ਇਹ ਹਵਾ ਸ਼ੁੱਧ ਕਰਨ ਦੇ ਨਾਲ-ਨਾਲ ਕੋਰੋਨਾ ਸਮੇਤ ਕਈ ਕਿਸਮਾਂ ਦੇ ਵਿਸ਼ਾਣੂਆਂ ਨੂੰ ਖ਼ਤਮ ਕਰਨ ਦੀ ਸਮਰੱਥ ਰੱਖਦੇ ਹਨ। ਇਨ੍ਹਾਂ ਏਅਰ ਪਿਓਰੀਫਾਇਰ ਨੂੰ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤਰਾਮ ਪੰਜਾਬ ਯੂਨੀਵਰਸਿਟੀ ਦੇ ਐਸਆਈਏਐਫ ਵਿਭਾਗ ’ਚ ਪਹੁੰਚੇ। ਏਅਰ ਪਿਓਰੀਫਾਇਰ ਬਾਰੇ ਗੱਲ ਕਰਦਿਆਂ ਡਾ. ਗੰਗਾਰਾਮ ਚੌਧਰੀ ਨੇ ਕਿਹਾ ਕਿ ਇਨ੍ਹਾਂ ਏਅਰ ਪਿਓਰੀਫਾਇਰ ਦਾ ਟੈਸਟਿੰਗ ਅਮਰੀਕਾ ਦੇ ਮੋਲੇਕੁਲੇ ਯੂਨੀਵਰਸਿਟੀ ਵਿਖੇ ਕੀਤੀ ਗਈ ਹੈ।
ਇਹ ਵੀ ਪੜੋ: ਹੁਣ Pregnancy ਵਾਂਗ ਘਰ ਬੈਠੇ ਕੇ ਹੀ ਕਰੋ ਕੋਰੋਨਾ ਟੈਸਟ....
ਉਹਨਾਂ ਨੇ ਕਿਹਾ ਕਿ ਇਹ ਏਅਰ ਪਿਓਰੀਫਾਇਰ ਹਵਾ ਵਿਚ ਮੌਜੂਦ ਵਾਇਰਸਾਂ ਅਤੇ ਧੂੜ ਦੇ ਕਣਾਂ ਨੂੰ ਨਸ਼ਟ ਕਰ ਦਿੰਦੇ ਹਨ, ਜਦੋਂਕਿ ਮਾਰਕੀਟ ਵਿੱਚ ਮੌਜੂਦ ਹੋਰ ਹਵਾ ਸ਼ੁੱਧ ਕਰਨ ਵਾਲੇ ਏਅਰ ਪਿਓਰੀਫਾਇਰ ਇਹਨਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਦੇ ਹਨ। ਉਹ ਸਿਰਫ ਹਵਾ ਨੂੰ ਫਿਲਟਰ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹਨਾਂ ਏਅਰ ਪਿਓਰੀਫਾਇਰ ਦੇ ਫਿਲਟਰ ਨੂੰ ਵਾਰ-ਵਾਰ ਬਦਲਣ ਦੀ ਜ਼ਰੂਰਤ ਨਹੀਂ ਹੈ, ਇਹ 6 ਮਹੀਨਿਆਂ ਵਿੱਚ ਇੱਕ ਵਾਰ ਬਦਲਿਆ ਜਾਂਦਾ ਹੈ।