ਚੰਡੀਗੜ੍ਹ: ਇੱਕ ਪਾਸੇ ਜਿੱਥੇ ਮਾਨ ਸਰਕਾਰ ਵੱਲੋਂ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਅਫਸਰਾਂ ਦੀ ਮਨਮਾਨੀ ਵੀ ਸਾਹਮਣੇ ਆਉਣ ਲੱਗੀ ਹੈ। ਦੱਸ ਦਈਏ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਟਰਾਂਸਫਰ ਹੋਣ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਰਕਾਰ ਹਰਕਤ ’ਚ ਆ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ ਟਰਾਂਸਫਰ ਕਰਨ ਤੋਂ ਬਾਅਦ ਆਪਣਾ ਅਹੁਦਾ ਨਹੀਂ ਛੱਡੇ ਰਹੇ ਅਫਸਰਾਂ ਦੇ ਨਾਂ ’ਤੇ ਫਰਮਾਨ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਸਾਰੇ ਡੀਸੀਆਂ ਨੂੰ ਫਰਮਾਨ ਜਾਰੀ ਕਿਹਾ ਹੈ ਕਿ ਉਹ ਟਰਾਂਸਫਰ ਹੋਏ ਅਫਸਰਾਂ ਦਾ ਤੁਰੰਤ ਚਾਰਜ ਛੁਡਾਉਣ ਅਤੇ ਨਵੀਂ ਥਾਂ ’ਤੇ ਜੁਆਇਨ ਕਰਵਾਉਣ।
ਹੁਕਮ ਨਾ ਮੰਨਣ ਵਾਲਿਆਂ ਲਈ ਫਰਮਾਨ ਜਾਰੀ 206 ਅਫਸਰਾਂ ਦਾ ਕੀਤਾ ਗਿਆ ਸੀ ਤਬਾਦਲਾ: ਦੱਸ ਦਈਏ ਕਿ ਸਰਕਾਰ ਵੱਲੋਂ 206 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਸੀ, ਪਰ ਕਈ ਅਧਿਕਾਰੀਆਂ ਨੇ ਆਪਣੀਆਂ ਨਵੀਆਂ ਥਾਵਾਂ ’ਤੇ ਜੁਆਇਨ ਨਹੀਂ ਕੀਤਾ ਅਤੇ ਨਾ ਹਾ ਨਹੀ ਪੁਰਾਣੀ ਥਾਵਾਂ ਨੂੰ ਛੱਡਿਆ।
ਸਰਕਾਰ ਵੱਲੋਂ ਹਿਦਾਇਤਾਂ ਜਾਰੀ: ਸਰਕਾਰ ਵੱਲੋਂ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਸਮੇਂ ’ਤੇ ਦਫਤਰ ਚ ਪਹੁੰਚਣ। ਜੇਕਰ ਕਿਸੇ ਨੇ ਵੀ ਕੰਮ ਤੋਂ ਬਾਹਰ ਜਾਣਾ ਹੈ ਤਾਂ ਉਹ ਇਸ ਸਬੰਧੀ ਰਜਿਸਟਰ ਚ ਦਰਜ ਕਰਕੇ ਬਾਹਰ ਜਾਵੇ। ਇਨ੍ਹਾਂ ਹੀ ਨਹੀਂ ਕੋਈ ਵੀ ਅਧਿਕਾਰੀ ਬਿਨਾਂ ਇਜਾਜ਼ਤ ਤੋਂ ਤੈਨਾਤੀ ਦਾ ਜਿਲ੍ਹਾ ਨਾ ਛੱਡਣ ਨੂੰ ਕਿਹਾ ਗਿਆ ਹੈ।
ਇਹ ਵੀ ਪੜੋ:ਪੰਜਾਬ ’ਤੇ ਮੁੜ ਕੋਰੋਨਾ ਦਾ ਖਤਰਾ: 24 ਘੰਟਿਆਂ ’ਚ ਕੋਰੋਨਾ ਦੇ 200 ਨਵੇਂ ਮਾਮਲੇ ਆਏ ਸਾਹਮਣੇ