ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੱਖ-ਵੱਖ ਮਾਮਲੇ ਸਾਹਮਣੇ ਆਉਂਦੇ ਹਨ। ਉਥੇ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 30 ਸਾਲਾ ਆਦਮੀ ਅਤੇ ਇੱਕ 34 ਸਾਲਾ ਮਹਿਲਾ ਦੀ ਇੱਕ 11 ਸਾਲਾ ਲੜਕੀ ਵੀ ਹੈ, ਉਹ ਆਪਣਾ ਵਿਆਹ ਡਿਜੀਟਲ ਕਰਵਾਉਣਾ ਚਾਹੁੰਦੇ ਸੀ, ਪਰ ਉਨ੍ਹਾਂ ਨੂੰ ਨਾਂਹ ਕਰ ਦਿੱਤੀ ਗਈ, ਜਿਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਪਹੁੰਚਿਆ। ਇਸ ਮਾਮਲੇ 'ਚ ਹਾਈਕੋਰਟ ਨੇ ਕਰਨਾਲ ਦੇ ਡੀਸੀ ਅਤੇ ਇੰਦ੍ਰੀ ਦੇ ਵਿਆਹ ਰਜਿਸਟਰਾਰ ਅਧਿਕਾਰੀ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।
ਪਟੀਸ਼ਨਕਰਤਾ ਵਲੋਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਦੱਸਿਆ ਗਿਆ ਸੀ ਕਿ ਦੋਵਾਂ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ, ਉਸ ਸਮੇਂ ਲਾੜੇ ਦੀ ਉਮਰ 18 ਸਾਲ ਤੋਂ ਉੱਪਰ ਸੀ ਅਤੇ ਲਾੜੀ ਦੀ ਉਮਰ 22 ਸਾਲ ਤੋਂ ਉੱਪਰ ਸੀ। ਸਾਲ 2010 ਵਿੱਚ ਉਨ੍ਹਾਂ ਦੀ ਇੱਕ ਬੇਟੀ ਹੋਈ। ਜਿਸਦੇ ਬਾਅਦ ਉਹ ਆਪਣਾ ਵਿਆਹ ਰਜਿਸਟਰਡ ਕਰਵਾਉਣਾ ਚਾਹੁੰਦਾ ਸੀ। ਇਸਦੇ ਲਈ ਉਨਹਾਂ ਇੱਕ ਅਰਜ਼ੀ ਵੀ ਦਿੱਤੀ ਸੀ ਪਰ ਉਹ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਸੀ ਕਿ ਲੜਕਾ ਵਿਆਹ ਦੇ ਸਮੇਂ ਵਿਆਹ ਦੇ ਯੋਗ ਨਹੀਂ ਸੀ।