ਪੰਜਾਬ

punjab

ETV Bharat / city

ਮੱਧ ਵਰਗ ਲਈ ਬਜਟ 'ਚ ਕੁੱਝ ਖ਼ਾਸ ਨਹੀਂ: ਅਰਥਸ਼ਾਸਤਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ। ਇਸ ਬਜਟ 'ਤੇ ਸਾਰਾ ਧਿਆਨ ਉਧੋਗਪਤੀਆਂ ਅਤੇ ਹਾਇਰ ਲੈਵਲ 'ਤੇ ਲਗਾਇਆ ਗਿਆ ਹੈ। ਮਿਡਲ ਕਲਾਸ ਲੋਕਾਂ ਲਈ ਬਜਟ 'ਚ ਕੁੱਝ ਵੀ ਖ਼ਾਸ ਨਹੀਂ ਰਿਹਾ।

ਫੋਟੋ

By

Published : Jul 5, 2019, 8:14 PM IST

ਚੰਡੀਗੜ੍ਹ: ਵਿੱਤ ਮੰਤਰੀ ਸੀਤਾਰਮਨ ਨੇ ਕੇਂਦਰ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ, ਜਿਸ ਵਿੱਚ ਸਿਖਿਆ, ਸੋਨਾ, ਪੈਟਰੋਲ, ਡੀਜ਼ਲ, ਘਰ ਅਤੇ ਹੋਰ ਵੀ ਜ਼ਰੂਰੀ ਨੀਤੀਆਂ ਬਾਰੇ ਚਰਚਾ ਕੀਤੀ ਗਈ ਅਤੇ ਬਜਟ ਦਾ ਨਿਰਧਾਰਨ ਦੱਸਿਆ ਗਿਆ। ਇਸ ਮੌਕੇ ਬਜਟ ਬਾਰੇ ਅਰਥਸ਼ਾਤਰ ਦੇ ਮਾਹਿਰ ਪ੍ਰੋਫੈ਼ਸਰ ਜੇ.ਐਸ.ਬੇਦੀ ਨੇ ਈਟੀਵੀ ਭਾਰਤ ਨਾਲ ਖਾਸ ਗਲਬਾਤ ਕੀਤੀ ਗਈ।

ਵੀਡੀਓ

ਜੇ.ਐਸ. ਬੇਦੀ ਨੇ ਕਿਹਾ ਕਿ ਇਹ ਬਜਟ ਲੋਕ ਲੁਭਾਵਣਾ ਬਿਲਕੁਲ ਵੀ ਨਹੀਂ ਹੈ। ਬਟ ਵਿਚ ਸਿੱਧੇ ਤੌਰ ਤੇ ਡਿਜੀਟਲ ਪੇਮੈਂਟ ਦੀ ਗੱਲ ਕੀਤੀ ਗਈ ਹੈ, ਜੋਕਿ ਕਾਲੇ ਧਨ ਨੂੰ ਰੋਕਣ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ 3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦੀ ਗੱਲ ਕਹੀ ਗਈ ਹੈ ਜੋ ਕਿ ਕਿਸੇ ਹੱਦ ਤੱਕ ਸਹੀ ਹੈ। ਔਰਤਾਂ ਲਈ ਮੁਦ੍ਰਾ ਸਕੀਮ ਦੇ ਤਹਿਤ ਇੱਕ ਲੱਖ ਰੁਪਏ ਤੱਕ ਦੇ ਬੀਨਾ ਸ਼ਰਤ ਲੋਨ ਦਾ ਪ੍ਰਸਤਾਵ ਵੀ ਚੰਗਾ ਹੈ। ਵਿਦਿਆਰਥੀਆਂ ਲਈ ਸਕਿੱਲ ਯੋਜਨਾ ਦੀ ਜੋ ਗਲ ਕੀਤੀ ਗਈ ਹੈ, ਉਸ ਦੇ ਲਈ ਬਜਟ ਨਹੀਂ ਦੱਸਿਆ ਗਿਆ ਹੈ, ਬਸ ਨੀਤੀਆਂ ਦੀ ਗੱਲ ਹੋਈ ਹੈ ਜੋਕਿ ਵੇਖਣ ਵਾਲੀ ਹੋਵੇਗੀ ਕਿ ਇਹ ਕਿਸ ਤਰੀਕੇ ਨਾਲ ਲਾਗੂ ਹੁੰਦੀ ਹੈ।

ਬਜਟ ਤੋਂ ਕਿਉਂ ਨਾਖੁਸ਼ ਹਨ ਤੇਲ ਵਪਾਰੀ ਤੇ ਕਿਸਾਨ?

ਮਿਡਲ ਕਲਾਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਆਮ ਲੋਕਾਂ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਹੈ। ਸਾਰਾ ਧਿਆਨ ਉਦਯੋਗਪਤੀਆਂ ਅਤੇ ਹਾਇਰ ਲੈਵਲ 'ਤੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸੋਨੇ ਅਤੇ ਪੈਟਰੋਲ ਡੀਜ਼ਲ 'ਤੇ ਸੈੱਸ ਲਗਾਇਆ ਗਿਆ ਹੈ, ਇਹ ਮਹਿੰਗਾਈ ਵਧਾਉਣ ਦੇ ਵਿਚ ਸਹਾਈ ਸਾਬਿਤ ਹੋਵੇਗਾ ਜਿਸ ਨਾਲ ਆਮ ਆਦਮੀ ਦਾ ਰਹਿਣਾ ਹੋਰ ਵੀ ਔਖਾ ਹੋਵੇਗਾ। ਪੰਜਾਬ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਨੂੰ ਖ਼ਾਸ ਕੁੱਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਖੇਤੀ ਨੂੰ ਲੈ ਕੇ ਬਜਟ ਵਿੱਤ ਜ਼ਰੂਰ ਕੁੱਝ ਦਿੱਤਾ ਜਾਣਾ ਚਾਹੀਦਾ ਸੀ।

ABOUT THE AUTHOR

...view details