ਚੰਡੀਗੜ੍ਹ:ਅਰਬ ਸਾਗਰ ਦੇ ਨਾਲ ਲੱਗਦੇ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਚੱਕਰਵਾਤੀ ਤੂਫ਼ਾਨ ਤਾਊਤੇ ਦਾ ਅਸਰ ਉੱਤਰ ਭਾਰਤ ਵਿੱਚ ਦਿਖੇਗਾ। ਮੌਸਮ ਵਿਭਾਗ ਦੇ ਮੁਤਾਬਿਕ ਸ਼ਹਿਰ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਦੀ ਵਜ੍ਹਾ ਤੋਂ ਉੱਤਰ ਭਾਰਤ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਸ਼ਹਿਰ ਵਿੱਚ ਭਾਰੀ ਮੀਂਹ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜੋ: ਪੰਜਾਬ, ਹਰਿਆਣਾ ਸਣੇ ਦਿੱਲੀ-ਐਨਸੀਆਰ 'ਚ ਤੌਕਤੇ ਤੂਫ਼ਾਨ ਦਾ ਅਸਰ, ਕਈ ਥਾਵਾਂ 'ਤੇ ਪੈ ਰਿਹੈ ਹਲਕਾ ਮੀਂਹ
ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਗਿਆਨੀ ਏਕੇ ਸਿੰਘ ਨੇ ਦੱਸਿਆ ਕਿ ਤਾਊ ਤੂਫ਼ਾਨ ਦਾ ਅਸਰ ਉੱਤਰ ਭਾਰਤ ਵਿੱਚ ਹਾਲਾਂਕਿ ਘੱਟ ਹੋਵੇਗਾ, ਬਲਕਿ ਇਹ ਲੂ ਦੇ ਰੂਪ ਤੇ ਨਜ਼ਰ ਆਏਗਾ। ਇਸ ਤੋਂ ਇਲਾਵਾ ਵੈਸਟਰਨ ਡਿਸਟਰਬੈਂਸ ਵੀ ਐਕਟਿਵ ਹਨ, ਪਰ ਅੱਜ ਤੀਕ ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਦੀ ਵਜ੍ਹਾ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਨਾਲ ਹੀ 30 ਤੋ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਤੇਜ਼ ਹਵਾਵਾਂ ਵੀ ਚੱਲਣਗੀਆਂ।