ਪੰਜਾਬ

punjab

ETV Bharat / city

30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਦਾਖਲ: ਚੋਣ ਅਫਸਰ - ਪੰਜਾਬ ਵਿੱਚ ਵੋਟਾਂ

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਸਬੰਧੀ ਨਾਮਜ਼ਦਗੀ ਪੱਤਰ ਮਿਤੀ 30 ਜਨਵਰੀ 2022 ਨੂੰ ਨਹੀਂ ਦਾਖਲ ਕਰਵਾਏ ਜਾ ਸਕਣਗੇ।

30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਦਾਖਲ: ਚੋਣ ਅਫਸਰ
30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਦਾਖਲ: ਚੋਣ ਅਫਸਰ

By

Published : Jan 29, 2022, 7:57 PM IST

ਚੰਡੀਗੜ੍ਹ:ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਸਬੰਧੀ ਨਾਮਜ਼ਦਗੀ ਪੱਤਰ ਮਿਤੀ 30 ਜਨਵਰੀ, 2022 ਨੂੰ ਨਹੀਂ ਦਾਖਲ ਕਰਵਾਏ ਜਾ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰੀਕ੍ਰਿਆ 25 ਜਨਵਰੀ, 2022 (ਮੰਗਲਵਾਰ) ਨੂੰ ਨੋਟੀਫੀਕੇਸ਼ਨ ਜਾਰੀ ਹੋਣ ਦੇ ਨਾਲ ਹੀ ਸ਼ੁਰੂ ਹੋ ਗਈ ਸੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਿਰੀ ਮਿਤੀ 01 ਫਰਵਰੀ 2022 ਹੈ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਮਿਤੀ 30 ਜਨਵਰੀ, 2022 ਜੋ ਕਿ ਐਤਵਾਰ ਛੁੱਟੀ ਵਾਲਾ ਦਿਨ ਹੈ, ਜਿਸ ਕਾਰਨ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਪ੍ਰਾਪਤ ਕੀਤੇ ਜਾਣਗੇ।

ਇਹ ਵੀ ਪੜ੍ਹੋ:ਸਿਆਸਤ ’ਚ ਪਰਿਵਾਰਵਾਦ ਦੇ ਅੰਤ ਵੱਲ ਪੰਜਾਬ ਦੀ ਚੰਗੀ ਸ਼ੁਰੂਆਤ !

ABOUT THE AUTHOR

...view details