ਪੰਜਾਬ

punjab

ETV Bharat / city

ਕੈਪਟਨ ਦਾ 'ਆਪ ਤੇ ਅਕਾਲੀ ਦਲ' ਨੂੰ ਠੋਕਵਾਂ ਜਵਾਬ ! - ਨਿੱਜੀ ਬਿਜਲੀ ਕਪੰਨੀਆਂ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿੱਜੀ ਬਿਜਲੀ ਕਪੰਨੀਆਂ ਤੋਂ ਰਾਜਨੀਤਿਕ ਫੰਡਿੰਗ ਦੇ ਮੁੱਦੇ ਉੱਤੇ ਝੂਠ ਬੋਲਣ ਦੇ ਲਈ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵੱਖ-ਵੱਖ ਸ਼ੈੱਲ ਵੱਲੋਂ ਇਨ੍ਹਾਂ ਪਾਰਟੀਆਂ ਨੂੰ ਕੀਤੇ ਗਏ ਅਵੈਧ ਚੰਦੇ ਦੇ ਵਿਰੋਧੀ ਕੰਪਨੀਆਂ, ਕਾਂਗਰਸ ਨੂੰ ਪ੍ਰਦਾਨ ਕੀਤੇ ਗਏ ਧਨ ਦਾ ਪੰਜਾਬ ਚੋਣ ਨਾਲ ਕੋਈ ਲੈਣਾ ਦੇਣ ਨਹੀਂ ਸੀ।

ਫ਼ੋਟੋ
ਫ਼ੋਟੋ

By

Published : Jul 14, 2021, 8:40 AM IST

Updated : Jul 14, 2021, 11:53 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿੱਜੀ ਬਿਜਲੀ ਕਪੰਨੀਆਂ ਤੋਂ ਰਾਜਨੀਤਿਕ ਫੰਡਿੰਗ ਦੇ ਮੁੱਦੇ ਉੱਤੇ ਝੂਠ ਬੋਲਣ ਦੇ ਲਈ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵੱਖ-ਵੱਖ ਸ਼ੈੱਲ ਵੱਲੋਂ ਇਨ੍ਹਾਂ ਪਾਰਟੀਆਂ ਨੂੰ ਕੀਤੇ ਗਏ ਅਵੈਧ ਚੰਦੇ ਦੇ ਵਿਰੋਧੀ ਕੰਪਨੀਆਂ, ਕਾਂਗਰਸ ਨੂੰ ਪ੍ਰਦਾਨ ਕੀਤੇ ਗਏ ਧਨ ਦਾ ਪੰਜਾਬ ਚੋਣ ਨਾਲ ਕੋਈ ਲੈਣਾ ਦੇਣ ਨਹੀਂ ਸੀ।

ਮੁਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੁਝ ਬਿਜਲੀ ਕੰਪਨੀਆਂ ਵੱਲੋਂ 2009 ਅਤੇ 2014 ਵਿੱਚ ਪੰਜਾਬ ਕਾਂਗਰਸ ਨੂੰ ਨਹੀਂ, ਬਲਕਿ ਏਆਈਸੀਸੀ ਨੂੰ ਰਾਜਨੀਤਿਕ ਚੰਦਾ ਦਿੱਤਾ ਗਿਆ ਸੀ। ਜਿਸ ਦਾ ਸੂਬੇ ਦੀ ਮੌਜੂਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਸੀ। ਆਪ ਪਾਰਟੀ 2022 ਦੇ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਸ਼ਿਸ ਵਿੱਚ ਝੂਠ ਫੈਲਾ ਰਹੀ ਹੈ।

ਇਹ ਵੀ ਪੜ੍ਹੋ:ਸਿੱਧੂ ਦੇ ਸਿਆਸੀ 'ਸਿਕਸ' 2022 'ਚ ਕਿੱਥੇ ਹੋਣਗੇ 'ਫਿਕਸ' ?

ਉਨ੍ਹਾਂ ਕਿਹਾ ਕਿ ਬਿਜਲੀ ਖਰੀਦ ਸਮਝੋਤੇ ਉੱਤੇ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਦਸਤਖਤ ਕੀਤੇ ਗਏ ਸੀ ਅਤੇ ਕਾਨੂੰਨੀ ਰੂਪ ਤੋਂ ਮਜਬੂਰ ਸੀ ਤਾਂ ਕਿ ਉਨ੍ਹਾਂ ਦੀ ਸਰਕਾਰ ਨਕਦੀ ਦੀ ਕਮੀ ਵਾਲੇ ਸੂਬੇ ਉੱਤੇ ਭਾਰੀ ਦੰਡ ਦੇ ਬਿਨਾ ਇਸ ਨੂੰ ਰੱਦ ਨਾ ਕਰ ਸਕੇ।

ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਖਜਾਨੇ ਉੱਤੇ ਹੋਰ ਬੋਝ ਪਾਏ ਬਿਨਾਂ ਪੀਪੀਏ ਦੇ ਮਾੜੇ ਪ੍ਰਣਾਮਾਂ ਨੂੰ ਬੇਅਸਰ ਕਰਨ ਦੇ ਲਈ ਕਾਨੂੰਨੀ ਸਹਾਰਾ ਤਲਾਸ਼ ਰਹੀ ਹੈ।

Last Updated : Jul 14, 2021, 11:53 AM IST

ABOUT THE AUTHOR

...view details