ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਗਾਂਧੀ ਜਯੰਤੀ (Gandhi Jayanti) ਮੌਕੇ ਟਵੀਟ ਕਰਕੇ ਗਾਂਧੀ ਜਯੰਤੀ ਦੀਆਂ ਵਧਾਈਆ ਦਿੱਤੀਆ ਹਨ।ਨਵਜੋਤ ਸਿੰਘ ਸਿੱਧੂ ਨੇ ਟਵੀਟ ਵਿਚ ਲਿਖਿਆ ਹੈ ਕਿ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਤਾਂ ਉਤੇ ਚੱਲਾਗਾ ਭਾਵੇਂ ਮੇਰੇ ਕੋਲ ਕੋਈ ਅਹੁਦਾ ਰਹੇ ਜਾਂ ਨਾ ਰਹੇ। ਉਨ੍ਹਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ (Priyanka Gandhi) ਦੇ ਨਾਲ ਹਮੇਸ਼ਾ ਖੜ੍ਹਾਂ ਹਾਂ।
ਨਵਜੋਤ ਸਿੰਘ ਸਿੱਧੂ ਨੇ ਟਵੀਟ 'ਚ ਕਿਹਾ ਹੈ ਕਿ ਨਕਾਰਤਮਕ ਸ਼ਕਤੀਆਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੇਰੀ ਪੌਜੀਟਿਵ ਊਰਜਾ ਦਾ ਹਰ ਕਤਰਾ ਪੰਜਾਬ ਨੂੰ ਜਿੱਤਾਏਗਾ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੰਜਾਬ ਅਤੇ ਪੰਜਾਬੀਅਤ ਦੇ ਲਈ ਕੰਮ ਕਰਾਂਗਾ।
ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਪਹਿਲਾਂ ਕੁੱਝ ਮਹੀਨੇ ਹੀ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ।ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਸੀਐਮ ਬਣਦੇ ਹਨ ਪਰ ਇਸ ਨਾਲ ਕਾਂਗਰਸ ਦਾ ਕਾਟੋ ਕਲੇਸ਼ ਖਤਮ ਨਹੀ ਹੋਇਆ।
ਕੁੱਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਤੋਂ ਬਾਅਦ ਕਾਂਗਰਸ ਵਿਚ ਅਸਤੀਫਿਆਂ ਦਾ ਦੌਰ ਚੱਲਿਆ ਹੈ।ਗਾਂਧੀ ਜਯੰਤੀ ਮੌਕੇ ਉਨ੍ਹਾਂ ਨੇ ਟਵੀਟ ਕਰਕੇ ਇਹ ਸਪੱਸ਼ਟ ਕੀਤਾ ਹੈ ਕਿ ਭਾਵੇ ਮੇਰੇ ਕੋਲ ਕੋਈ ਅਹੁਦਾ ਰਹੇ ਜਾਂ ਨਾ ਰਹੇ ਪਰ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਧੀ ਦੇ ਨਾਲ ਖੜ੍ਹਾ ਹਾਂ।
ਇਹ ਵੀ ਪੜੋ:ਚੰਨੀ ਨੇ ਆਰਪੀਐਫ ਨੂੰ ਲਿਖਿਆ, ਕਿਸਾਨਾਂ ਦੇ ਪਰਚੇ ਰੱਦ ਕਰੋ