ਪੰਜਾਬ

punjab

ETV Bharat / city

'ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ'

ਪੰਜਾਬ ਸਿਵਲ ਸਕੱਤਰੇਤ (Punjab Civil Secretariat) ਵਿਖੇ ਰਾਜਾ ਵੜਿੰਗ (Raja Waring) ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਉਹ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਸ਼ਨੀਵਾਰ ਨੂੰ ਕੰਮ ਕਰਨ ਅਤੇ ਡਰਾਈਵਿੰਗ ਲਾਇਸੈਂਸ (Driving license) ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟ੍ਰੈਕ ਖੋਲ੍ਹ ਕੇ ਰੱਖਣ। ਉਨ੍ਹਾਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ।

ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ

By

Published : Oct 13, 2021, 7:12 PM IST

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Punjab Transport Minister Amarinder Singh Raja Waring) ਨੇ, ਪਿਛਲੇ ਦਿਨੀਂ ਜਾਰੀ ਕੀਤੇ ਨਿੱਜੀ ਵੱਟਸਐਪ ਨੰਬਰ ਉਪਰ ਡਰਾਈਵਿੰਗ ਲਾਇਸੈਂਸ (Driving license), ਰਜਿਸਟ੍ਰੇਸ਼ਨ ਸਰਟੀਫ਼ਿਕੇਟਾਂ ਅਤੇ ਹਾਈ ਸਕਿਊਰਿਟੀ ਨੰਬਰਾਂ ਪਲੇਟਾਂ ਵਿੱਚ ਦੇਰੀ ਅਤੇ ਲੰਬਿਤ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਇਸ ਪ੍ਰਕਿਰਿਆ ਨੂੰ ਸਮਾਂਬੱਧ, ਦਰੁਸਤ ਅਤੇ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਪੰਜਾਬ ਸਿਵਲ ਸਕੱਤਰੇਤ ਵਿਖੇ ਰਾਜਾ ਵੜਿੰਗ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਉਹ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਸ਼ਨੀਵਾਰ ਨੂੰ ਕੰਮ ਕਰਨ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟ੍ਰੈਕ (32 driving test tracks) ਖੋਲ੍ਹ ਕੇ ਰੱਖਣ। ਉਨ੍ਹਾਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ, ਅਮਰਬੀਰ ਸਿੰਘ ਸਿੱਧੂ, ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ ਮਨਜੀਤ ਸਿੰਘ, ਟੈਕਨੀਕਲ ਡਾਇਰੈਕਟਰ ਐਨ.ਆਈ.ਸੀ ਤਰਮਿੰਦਰ ਸਿੰਘ, ਸਮਾਰਟ ਚਿੱਪ ਕੰਪਨੀ ਦੇ ਜ਼ੋਨਲ ਹੈਡ ਅਮਰਪਾਲ ਸਿੰਘ, ਜਨਰਲ ਪੋਸਟ ਆਫ਼ਿਸ ਤੋਂ ਪੋਸਟਲ ਡਿਵੀਜ਼ਨ ਮੈਨੇਜਰ ਭਾਨੂ ਸਹਾਏ ਕਾਲੀਆ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਰਹੇ।

ਟਰਾਂਸਪੋਰਟ ਵਿਭਾਗ ਵੱਲੋਂ ਸਮਾਰਟ ਡਰਾਈਵਿੰਗ ਲਾਈਸੈਂਸ ਬਣਾਉਣ ਵਾਲੀ ਚੰਡੀਗੜ੍ਹ ਸਥਿਤ ਕੇਂਦਰੀਕ੍ਰਿਤ ਕੰਪਨੀ “ਸਮਾਰਟ ਚਿੱਪ” ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਦੀ ਤਿੰਨ ਦਿਨ ਦੀ ਨਿਰਧਾਰਤ ਸਮਾਂ ਹੱਦ ਮੁਤਾਬਕ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਰਾਜਾ ਵੜਿੰਗ ਨੇ ਟਰਾਂਸ ਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਨੀ ਵੱਲੋਂ ਦੇਰੀ ਕਰਨ 'ਤੇ ਜੁਰਮਾਨਾ ਲਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਨੇ ਪੋਸਟਲ ਅਧਿਕਾਰੀਆਂ ਨੂੰ ਸੂਬੇ ਦੇ ਡਾਕਘਰਾਂ ਤੋਂ ਲੋਕਾਂ ਨੂੰ ਲਾਈਸੈਂਸ ਪ੍ਰਾਪਤ ਕਰਨ ਦਾ 7 ਦਿਨ ਦਾ ਸਮਾਂ ਵਧਾ ਕੇ 15 ਦਿਨ ਕਰਨ ਲਈ ਚਾਰਾਜੋਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਡਾਕਘਰਾਂ ਤੋਂ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰਨ ਦਾ ਸਮਾਂ 15 ਦਿਨ ਕਰ ਦਿੱਤਾ ਜਾਂਦਾ ਹੈ ਤਾਂ ਲਾਈਸੈਂਸ ਨਾ ਮਿਲਣ ਆਦਿ ਦੀਆਂ ਸ਼ਿਕਾਇਤਾਂ ਵਿੱਚ ਜ਼ਾਹਰਾ ਤੌਰ 'ਤੇ ਵੱਡੀ ਕਮੀ ਆਵੇਗੀ।

ਵੱਟਸਐਪ ਨੰਬਰ 'ਤੇ ਮਿਲੀਆਂ ਸ਼ਿਕਾਇਤਾਂ ਦਾ ਹੱਲ ਕਰਨ ਉਪਰੰਤ ਰਾਜਾ ਵੜਿੰਗ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਸੜੂ ਦੇ ਜਗਬੀਰ ਸਿੰਘ ਨੂੰ ਉਸ ਦੇ ਨਵੇਂ ਹੌਂਡਾ ਐਕਟਿਵਾ ਅਤੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਸ਼ਹਿਰ ਦੇ ਅਵਿਨਾਸ਼ ਗੋਇਲ ਨੂੰ ਉਸ ਦੀ ਕਾਰ ਦੀ ਆਰ.ਸੀ. ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਲਈ ਉਨ੍ਹਾਂ ਦੇ ਨਿੱਜੀ ਵੱਟਸਐਪ ਨੰਬਰ 94784-54701 'ਤੇ ਬੇਝਿਜਕ ਸਾਂਝੀ ਕਰਨ।

ਇਹ ਵੀ ਪੜ੍ਹੋ: ਪੰਜਾਬ 'ਚ BSF ਦੇ ਅਧਿਕਾਰ ਖੇਤਰ ਨੂੰ ਲੈਕੇ ਪੰਜਾਬ ਕਾਂਗਰਸ 'ਚ ਘਮਾਸਾਨ

ਟਰਾਂਸਪੋਰਟ ਵਿਭਾਗ ਨਾਲ ਸਬੰਧਤ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਜ਼ਿਲ੍ਹਾ ਪੱਧਰ 'ਤੇ “ਵਿਸ਼ੇਸ਼ ਮੇਲੇ” ਲਾਉਣ ਦਾ ਸੁਝਾਅ ਦਿੰਦਿਆਂ ਰਾਜਾ ਵੜਿੰਗ ਨੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਠਾ “ਵਿਸ਼ੇਸ਼ ਮੇਲਾ” ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਇੱਕ ਦਿਨਾ “ਵਿਸ਼ੇਸ਼ ਮੇਲੇ” ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ABOUT THE AUTHOR

...view details