ਮੋਹਾਲੀ: ਤਰਨ ਤਾਰਨ ਦੇ ਚੋਹਲਾ ਸਾਹਿਬ 'ਚ ਡਰੋਨ ਰਾਹੀਂ ਹਥਿਆਰ ਅਤੇ ਬਾਰੂਦ ਮੰਗਵਾਉਣ ਦੇ ਮਾਮਲੇ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ 2 ਵਿਦੇਸ਼ਾਂ 'ਚ ਰਹਿ ਰਹੇ ਮੁਲਜ਼ਮ ਰਣਜੀਤ ਸਿੰਘ ਨੀਟਾ (ਮੌਜੂਦਾ ਪਾਕਿਸਤਾਨ) ਅਤੇ ਗੁਰਮੀਤ ਸਿੰਘ (ਮੌਜੂਦਾ ਜਰਮਨੀ) ਵਿਰੁੱਧ ਗ੍ਰਿਫ਼ਤਾਰੀ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਡਰੋਨ ਮਾਮਲਾ: 2 ਖ਼ਾਲਿਸਤਾਨੀ ਆਗੂਆਂ ਨੀਟਾ ਤੇ ਬੱਗਾ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ - ਤਰਨ ਤਾਰਨ ਦੇ ਚੋਹਲਾ ਸਾਹਿਬ
ਤਰਨ ਤਾਰਨ ਦੇ ਚੋਹਲਾ ਸਾਹਿਬ 'ਚ ਡਰੋਨ ਰਾਹੀਂ ਹਥਿਆਰ ਅਤੇ ਬਾਰੂਦ ਮੰਗਵਾਉਣ ਦੇ ਮਾਮਲੇ ਵਿੱਚ ਮੋਹਾਲੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ 2 ਵਿਦੇਸ਼ੀ KZF ਅੱਤਵਾਦੀਆਂ 'ਤੇ ਗ੍ਰਿਫ਼ਤਾਰੀ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਪਾਕਿ ਅਧਾਰਤ ਰਣਜੀਤ ਸਿੰਘ ਨੀਟਾ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦੇ ਮੁਖੀ ਹਨ। ਇਸ ਦੇ ਨਾਲ ਹੀ ਜਰਮਨੀ ਵਿੱਚ ਅਧਾਰਤ ਗੁਰਮੀਤ ਸਿੰਘ ਕੇਜ਼ੇਡਐੱਫ ਦਾ ਇੱਕ ਪ੍ਰਮੁੱਖ ਕਾਰਜਕਾਰੀ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ਤੋਂ ਵਿਅਕਤੀਆਂ ਦੀ ਭਰਤੀ ਵੀ ਕੀਤੀ ਸੀ।
ਕੀ ਹੈ ਮਾਮਲਾ....?
ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਕਸਬਾ ਚੋਹਲਾ ਸਾਹਿਬ ਤੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਨੂੰ ਵੱਡੀ ਮਾਤਰਾ 'ਚ ਹਥਿਆਰਾਂ, ਬਾਰੂਦ ਤੇ ਲੱਖ ਰੁਪਏ ਦੀ ਭਾਰਤੀ ਨਕਲੀ ਕਰੰਸੀ ਤੋਂ ਇਲਾਵਾ ਵਾਇਰਲੈੱਸ ਸੈੱਟਾਂ, ਬੁਲੇਟ ਪਰੂਫ ਜੈਕਟਾਂ ਸਣੇ ਕਾਬੂ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਇਹ ਸਾਰੇ ਹਥਿਆਰ, ਬਾਰੂਦ ਸਭ ਡਰੋਨ ਰਾਹੀ ਪਾਕਿਸਤਾਨ ਤੋਂ ਮੰਗਵਾਏ ਸਨ। ਇਹ ਸਾਰੇ ਮਾਮਲੇ ਭਾਰਤੀ ਸੁਰੱਖਿਆ ਨਾਲ ਜੁੜੇ ਹੋਣ ਕਰਕੇ ਇਸ ਦੀ ਜਾਂਚ ਐੱਨਆਈਏ ਦੀ ਟੀਮ ਨੂੰ ਸੌਂਪੀ ਗਈ ਸੀ।