ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਇਹ ਮਹਾਂਮਾਰੀ ਨੇ ਤਣਾਅ ਹੋਰ ਵਧਾ ਦਿੱਤਾ ਹੈ। ਤਣਾਅ ਦਾ ਮੁੱਖ ਕਾਰਨ ਇਹ ਹੈ ਕਿ ਦੂਜੀ ਲਹਿਰ ਦੌਰਾਨ ਨਵੇਂ ਸਟ੍ਰੇਨ ਦਾ ਵੱਧ ਅਸਰ ਬੱਚਿਆਂ ਉੱਤੇ ਦਿਖਾਈ ਦੇ ਰਿਹਾ ਹੈ। ਬੱਚਿਆਂ ਦੇ ਡਾਕਟਰ ਦਾ ਕਹਿਣਾ ਹੈ ਕਿ ਦੂਜੀ ਲਹਿਰ ਵਿੱਚ ਬੱਚੇ ਵੱਧ ਪ੍ਰਭਾਵਿਤ ਹੋ ਰਹੇ ਹਨ। ਲੰਬੇ ਸਮੇਂ ਤੋਂ ਬੁਖਾਰ ਅਤੇ ਪੇਟ ਵਿੱਚ ਦਰਦ ਅਤੇ ਡਾਇਰੀਆ ਦੇ ਲੱਛਣ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਪਹਿਲੀ ਲਹਿਰ ਵਿੱਚ ਅਜਿਹੇ ਲੱਛਣ ਨਹੀਂ ਦੇਖੇ ਗਏ ਸਨ। ਬੱਚਿਆਂ ਦੇ ਡਾਕਟਰ ਰਮਨੀਕ ਬੇਦੀ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲਾ ਇੱਕ ਮਹੀਨਾ ਨਵੇਂ ਸਟ੍ਰੇਨ ਲਈ ਕਾਫ਼ੀ ਘਾਤਕ ਸਾਬਿਤ ਹੋ ਸਕਦਾ ਹੈ। ਇਸ ਕਰਕੇ ਬੱਚਿਆਂ ਨੂੰ ਹੋ ਸਕੇ ਤਾਂ ਬਾਹਰ ਨਾ ਲੈ ਕੇ ਜਾਇਆ ਜਾਵੇ।
ਨਵੇਂ ਸਟ੍ਰੇਨ ਤੋਂ ਬੱਚੇ ਜਲਦੀ ਹੋ ਰਹੇ ਹਨ ਸੰਕਰਮਿਤ
ਡਾ. ਰਮਨੀਕ ਸਿੰਘ ਬੇਦੀ ਨੇ ਕਿਹਾ ਕਿ ਬੱਚਿਆਂ ਵਿੱਚ ਵਾਇਰਸ ਦੇ ਸੰਕਰਮਣ ਹੋਣ ਦੀ ਵਜ੍ਹਾ ਇਹ ਹੈ ਕਿ ਹੁਣ ਜਦ ਸਕੂਲ ਖੁੱਲ੍ਹੇ ਸੀ ਤਾਂ ਬੱਚਿਆਂ ਨੇ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਇਸ ਵਜ੍ਹਾ ਤੋਂ ਵਾਇਰਸ ਦੇ ਸੰਪਰਕ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਕੋਵਿਡ ਦਾ ਨਵਾਂ ਸਟ੍ਰੇਨ ਜ਼ਿਆਦਾ ਖ਼ਤਰਨਾਕ ਹੈ ਅਤੇ ਇਹ ਬੱਚਿਆਂ ਨੂੰ ਅਸਾਨੀ ਤੋਂ ਪ੍ਰਭਾਵਿਤ ਕਰ ਸਕਦਾ ਹੈ ਨਾਲ ਹੀ ਬੱਚਿਆਂ ਲਈ ਹਾਲੇ ਕੋਈ ਵੈਕਸੀਨ ਨਹੀਂ ਆਈ ਇਸ ਕਰਕੇ ਮਾਪਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਕੋਰੋਨਾ ਦਾ ਨਵਾਂ ਸਟ੍ਰੇਨ ਇਮਿਊਨ ਸਿਸਟਮ ਉੱਤੇ ਕਰ ਸਕਦਾ ਹੈ ਹਮਲਾ
ਕਈ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਸ ਦਾ ਨਵਾਂ ਸੰਕਰਮਣ ਘਾਤਕ ਅਤੇ ਆਸਾਨੀ ਤੋਂ ਇਮਿਊਨ ਡਿਫੈਂਸ ਅਤੇ ਐਂਟੀਬੌਡੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਡਾ. ਦੇ ਮੁਤਾਬਕ ਵਾਇਰਸ ਦਾ ਨਵਾਂ ਸਟ੍ਰੇਨ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਵਿਗਾੜ ਸਕਦਾ ਹੈ ਅਤੇ ਆਸਾਨੀ ਤੋਂ ਸਟ੍ਰਾਈਕ ਕਰ ਸਕਦਾ ਹੈ। ਨਵੇਂ ਸਟ੍ਰੇਨ ਵਿੱਚ ਵਧੇਰੇ ਲੱਛਣ ਦਿਖਾਈ ਦਿੰਦੇ ਅਤੇ ਕਈ ਵਾਰ ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਜਿਸ ਬੱਚਿਆਂ ਨੂੰ ਲੈ ਕੇ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
covid-19 ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ
ਡਾ. ਬੇਦੀ ਨੇ ਦੱਸਿਆ ਕਿ ਕਈ ਬੱਚਿਆਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਅਤੇ ਕਈ ਜਿਹੜੇ ਬਿਮਾਰ ਹੁੰਦੇ ਹਨ ਉਨ੍ਹਾਂ ਵਿੱਚ ਲੱਛਣ ਹਲਕੇ ਹੁੰਦੇ ਹਨ ਜਿਵੇਂ ਲੋ ਗਰੇਡ ਫੀਵਰ, ਥਕਾਨ ਅਤੇ ਖਾਂਸੀ ਹੋਣਾ ਸ਼ਾਮਿਲ ਹੁੰਦਾ ਹੈ। ਡਾ. ਰਮਣੀਕ ਸਿੰਘ ਬੇਦੀ ਨੇ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ 80000 ਬੱਚੇ ਪ੍ਰਭਾਵਿਤ ਹੋਏ ਹਨ।
ਮਾਪਿਆਂ ਨੂੰ ਵਰਤਣੀ ਚਾਹੀਦੀ ਸਾਵਧਾਨੀ
ਡਾ. ਬੇਦੀ ਨੇ ਦੱਸਿਆ ਕਿ ਇਸ ਵੇਲੇ ਬੱਚੇ ਸੁਪਰ ਸਪਰੈਡਰ ਹੋ ਸਕਦੇ ਹਨ ਕਿਉਂਕਿ ਨਵੇਂ ਸਟ੍ਰੇਨ ਤੋਂ ਉਹ ਜਲਦ ਹੀ ਸੰਕਰਮਿਤ ਹੋ ਰਹੇ ਹਨ ਅਤੇ ਉਹ ਸੰਕਰਮਣ ਆਪਣੇ ਘਰ ਵਿੱਚ ਲੈ ਕੇ ਜਾਂਦੇ ਹਨ ਜਿਸ ਕਰਕੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਵਾਇਰਸ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨ ਰਹਿਣਾ ਜ਼ਰੂਰੀ ਹੈ ਕਿਉਂਕਿ ਹੁਣ ਦੁਬਾਰਾ ਤੋਂ ਲੌਕਡਾਊਨ ਨਹੀਂ ਲੱਗ ਸਕਦਾ ਇਸ ਕਰਕੇ ਪਰਸਨਲ ਪ੍ਰੋਟੈਕਸ਼ਨ ਉੱਤੇ ਧਿਆਨ ਦੇਣਾ ਜ਼ਰੂਰੀ ਹੈ। ਜਿਵੇਂ ਕਿ ਮਾਸਕ, ਸੋਸ਼ਲ ਡਿਸਟੈਂਸ ਇਸ ਤੋਂ ਇਲਾਵਾ ਬੱਚਿਆਂ ਨੂੰ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਸਿਖਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਕਿ ਆਉਣ ਵਾਲੇ ਇੱਕ ਦੋ ਹਫ਼ਤੇ ਕਾਫ਼ੀ ਜ਼ਿਆਦਾ ਪੀਕ ਉੱਤੇ ਹੋਣ ਵਾਲੇ ਹਨ ਜਿੱਥੇ ਕੋਰੋਨਾ ਦੇ ਮਾਮਲਿਆਂ ਵਿੱਚ ਰਫ਼ਤਾਰ ਹੋਰ ਤੇਜ਼ ਹੋਵੇਗੀ ਅਤੇ ਕੋਸ਼ਿਸ਼ ਇਹ ਕੀਤੀ ਜਾਵੇ ਕਿ ਆਪਣੇ ਘਰ ਤੋਂ ਬਾਹਰ ਨਾ ਨਿਕਲੋ।
ਚੰਡੀਗੜ੍ਹ ਵਿੱਚ 10 ਪ੍ਰਤੀਸ਼ਤ ਕੋਰੋਨਾ ਪੋਜ਼ੀਟਿਵ ਰੇਟ ਹੈ ਬੱਚਿਆਂ ਦਾ
ਡਾ. ਰਮਨੀਕ ਸਿੰਘ ਬੇਦੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਨਵੇਂ ਸਟ੍ਰੇਨ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਦਸ ਪ੍ਰਤੀਸ਼ਤ ਬੱਚੇ ਇਸ ਤੋਂ ਪ੍ਰਭਾਵਿਤ ਹੋਏ ਹਨ। ਬਾਕੀ ਆਉਣ ਵਾਲੇ ਦੱਸ ਤੋਂ ਪੰਦਰਾਂ ਦਿਨਾਂ ਵਿੱਚ ਪਤਾ ਚੱਲੇਗਾ ਕਿ ਹੋਰ ਕਿੰਨੇ ਬੱਚੇ ਕੋਰੋਨਾ ਪੌਜ਼ੀਟਿਵ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਉਂਕਿ ਹੱਲੇ ਬੱਚਿਆਂ ਲਈ ਕੋਈ ਵੈਕਸੀਨ ਨਹੀਂ ਹੈ ਇਸ ਕਰਕੇ ਬੱਚਿਆਂ ਨੂੰ ਆਪਣੇ ਘਰ ਵਿੱਚ ਹੀ ਰੱਖੋ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਹੜਾ ਫ਼ੈਸਲਾ ਸਕੂਲ ਬੰਦ ਕਰਨ ਦਾ ਲਿਆ ਗਿਆ ਹੈ ਉਹ ਸਹੀ ਹੈ ਪਰ ਫਿਲਹਾਲ ਸਰਕਾਰ ਨੂੰ ਮਈ ਜੂਨ ਤੱਕ ਸਕੂਲ ਨਹੀਂ ਖੋਲ੍ਹਣੇ ਚਾਹੀਦੇ ਹਨ। ਪਰ ਇਸ ਦੇ ਨਾਲ ਹੀ ਮਾਪਿਆਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਕੂਲ ਤਾਂ ਬੰਦ ਹੋ ਗਏ ਹਨ ਪਰ ਆਪਣੇ ਬੱਚਿਆਂ ਨੂੰ ਮੌਲਜ਼ ਜਾਂ ਫਿਰ ਭੀੜ ਭਾੜ ਵਾਲੀ ਜਗ੍ਹਾ ਤੇ ਨਾ ਲੈ ਕੇ ਜਾਓ।