ਪੰਜਾਬ

punjab

ETV Bharat / city

ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਨਵੇਂ ਸਿਆਸੀ ਦਲ ਦਾ ਐਲਾਨ - Assembly elections 2022

ਪਾਰਟੀ ਦੇ ਪ੍ਰਧਾਨ ਲਸ਼ਕਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਵਰਕਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਪੰਜਾਬ ਦੇ ਲੋਕਾਂ (people of Punjab) ਦੀ ਸਮੱਸਿਆਂ ਦੇ ਲਈ ਸੰਘਰਸ਼ ਕਰੇਗੀ।

ਪਾਰਟੀ ਦੇ ਪ੍ਰਧਾਨ ਲਸ਼ਕਰ ਸਿੰਘ
ਪਾਰਟੀ ਦੇ ਪ੍ਰਧਾਨ ਲਸ਼ਕਰ ਸਿੰਘ

By

Published : Nov 21, 2021, 4:04 PM IST

ਚੰਡੀਗੜ੍ਹ: 2022 ਦੀਆਂ ਵਿਧਾਨਸਭਾ ਚੋਣਾਂ (Assembly elections 2022) ਤੋਂ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਲਈ ਲੜਣ ਦੇ ਏਜੰਡੇ ਦੇ ਨਾਲ ਸ਼ਨੀਵਾਰ ਨੂੰ ਪੰਜਾਬ ’ਚ ਇੱਕ ਨਵੀਂ ਰਾਜਨੀਤੀਕ ਪਾਰਟੀ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ ਦਾ ਐਲਾਨ ਕੀਤਾ ਗਿਆ ਹੈ।

ਪਾਰਟੀ ਦੇ ਪ੍ਰਧਾਨ ਲਸ਼ਕਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਵਰਕਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਪੰਜਾਬ ਦੇ ਲੋਕਾਂ (people of Punjab) ਦੀ ਸਮੱਸਿਆਂ ਨੂੰ ਦੂਰ ਕਰਨ ਦੇ ਲਈ ਸੰਘਰਸ਼ ਕਰੇਗੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸਿਰਫ ਇੱਕ ਸੰਗਠਨ ਨਹੀਂ ਹਾਂ, ਅਸੀਂ ਹੁਣ ਇੱਕ ਪਾਰਟੀ ਹਾਂ। ਅਸੀਂ ਜਲਦ ਹੀ ਭਾਰਤ ਦੇ ਚੋਣ ਕਮਿਸ਼ਨ ਦੇ ਕੋਲ ਰਜਿਸਟ੍ਰੇਸ਼ਨ ਲਈ ਜਾ ਰਹੇ ਹਾਂ। ਅਸੀਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਕੰਮ ਕਰਾਂਗੇ। ਅਸੀਂ ਕਿਸੇ ਹੋਰ ਪਾਰਟੀ ’ਤੇ ਨਿਰਭਰ ਨਹੀਂ ਰਹਾਂਗੇ ਅਤੇ ਚੋਣ ਪੂਰੀ ਤਰ੍ਹਾਂ ਨਾਲ ਲੜਾਂਗੇ।

ਦੱਸ ਦਈਏ ਕਿ ਪੰਜਾਬ ਚ ਵਿਧਾਨਸਭਾ ਚੋਣ ਅਗਲੇ ਸਾਲ ਦੀ ਸ਼ੁਰੂਆਤ ਚ ਹੋਣ ਵਾਲੀਆਂ ਹਨ। ਜਿਸ ਨੂੰ ਲੈ ਕੇ ਹਰ ਇੱਕ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ:ਨਵਜੋਤ ਸਿੱਧੂ ਨੇ ਐਮਐਸਪੀ ਤੇ ਫੂਡ ਸੁਰੱਖਿਆ ਨੂੰ ਲੈ ਕੇ ਕੇਂਦਰ ਦੀ ਮੰਸ਼ਾ 'ਤੇ ਚੁੱਕੇ ਸਵਾਲ

ABOUT THE AUTHOR

...view details