ਪੰਜਾਬ

punjab

ETV Bharat / city

ਰਚਨਾਤਮਕਤਾ ਦੇ ਨਾਲ ਸਭਿਆਚਾਰ ਨੂੰ ਜੋੜ ਕੀਤਾ ਨਵਾਂ ਪ੍ਰਯੋਗ:ਅੰਕਿਤਾ ਗੁਪਤਾ

ਅੰਕਿਤਾ ਗੁਪਤਾ ਨੇ ਦੱਸਿਆ ਕਿ ਦੋ ਸਾਲ ਤੋਂ ਉਹ ਇਹ ਕੰਮ ਕਰ ਰਹੀ ਹੈ। ਉਨ੍ਹਾਂ ਦੇ ਮਾਤਾ ਪਿਤਾ ਕਲਾ ਦੇ ਨਾਲ ਜੁੜੇ ਹਨ ਤਾਂ ਉਨ੍ਹਾਂ ਨੂੰ ਵੀ ਸ਼ੁਰੂ ਤੋਂ ਹੀ ਅਜਿਹਾ ਮਾਹੌਲ ਮਿਲਿਆ, ਜਿੱਥੇ ਕਿ ਉਹ ਵੀ ਆਰਟ ਨਾਲ ਜੁੜ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲੌਕਡਾਊਨ ਦੌਰਾਨ ਉਨ੍ਹਾਂ ਸੋਚਿਆ ਕਿ ਆਪਣੀ ਕਲਾ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਸੋਚਿਆ ਕਿ ਕਿਵੇਂ ਅਲੱਗ ਤਰੀਕੇ ਨਾਲ ਆਪਣੀ ਕਲਾ ਨਾਲ ਕਲਚਰ ਨੂੰ ਵੀ ਨਾਲ ਜੋੜਿਆ ਜਾ ਸਕਦਾ ਹੈ।

By

Published : Jun 28, 2021, 4:53 PM IST

ਰਚਨਾਤਮਕਤਾ ਦੇ ਨਾਲ ਸਭਿਆਚਾਰ ਨੂੰ ਜੋੜ ਕੀਤਾ ਨਵਾਂ ਪ੍ਰਯੋਗ:ਅੰਕਿਤਾ ਗੁਪਤਾ
ਰਚਨਾਤਮਕਤਾ ਦੇ ਨਾਲ ਸਭਿਆਚਾਰ ਨੂੰ ਜੋੜ ਕੀਤਾ ਨਵਾਂ ਪ੍ਰਯੋਗ:ਅੰਕਿਤਾ ਗੁਪਤਾ

ਚੰਡੀਗੜ੍ਹ: ਇੱਕ ਕਲਾਕਾਰ ਵੱਖ-ਵੱਖ ਤਰੀਕੇ ਨਾਲ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਦਾ ਹੈ। ਹਰ ਵਾਰ ਕੁਝ ਨਵਾਂ ਇਨੋਵੇਟਿਵ ਕਰਨਾ ਚਾਹੁੰਦਾ ਹੈ। ਅੱਜ ਦੇ ਸਮੇਂ 'ਚ ਜਿੱਥੇ ਮਾਰਟਿਨ ਆਰਟ ਵੱਲ ਲੋਕਾਂ ਦਾ ਧਿਆਨ ਜਾ ਰਿਹਾ ਹੈ, ਉੱਥੇ ਹੀ ਕਲਚਰ ਦੇ ਨਾਲ ਵੀ ਕਈ ਕਲਾਕਾਰ ਆਪਣੇ ਆਰਟ ਪੀਸਸ ਬਣਾ ਰਹੇ ਹਨ ।ਅਜਿਹਾ ਹੀ ਚੰਡੀਗੜ੍ਹ ਦੀ ਆਰਟਿਸਟ ਅੰਕਿਤਾ ਗੁਪਤਾ ਨੇ ਕੀਤਾ ਹੈ। ਜੋ ਕਿ ਕੈਨਵਸ 'ਤੇ ਪੇਂਟਿੰਗ ਕਰਨ ਦੀ ਥਾਂ ਟੇਬਲਟੌਪ ਅਤੇ ਹੈਂਗਿੰਗਸ ਤੇ ਪੇਟਿੰਗ ਕਰਦੀ ਹੈ।

ਰਚਨਾਤਮਕਤਾ ਦੇ ਨਾਲ ਸਭਿਆਚਾਰ ਨੂੰ ਜੋੜ ਕੀਤਾ ਨਵਾਂ ਪ੍ਰਯੋਗ:ਅੰਕਿਤਾ ਗੁਪਤਾ

ਇਸ ਸਬੰਧੀ ਅੰਕਿਤਾ ਗੁਪਤਾ ਨੇ ਦੱਸਿਆ ਕਿ ਦੋ ਸਾਲ ਤੋਂ ਉਹ ਇਹ ਕੰਮ ਕਰ ਰਹੀ ਹੈ। ਉਨ੍ਹਾਂ ਦੇ ਮਾਤਾ ਪਿਤਾ ਕਲਾ ਦੇ ਨਾਲ ਜੁੜੇ ਹਨ ਤਾਂ ਉਨ੍ਹਾਂ ਨੂੰ ਵੀ ਸ਼ੁਰੂ ਤੋਂ ਹੀ ਅਜਿਹਾ ਮਾਹੌਲ ਮਿਲਿਆ, ਜਿੱਥੇ ਕਿ ਉਹ ਵੀ ਆਰਟ ਨਾਲ ਜੁੜ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲੌਕਡਾਊਨ ਦੌਰਾਨ ਉਨ੍ਹਾਂ ਸੋਚਿਆ ਕਿ ਆਪਣੀ ਕਲਾ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਸੋਚਿਆ ਕਿ ਕਿਵੇਂ ਅਲੱਗ ਤਰੀਕੇ ਨਾਲ ਆਪਣੀ ਕਲਾ ਨਾਲ ਕਲਚਰ ਨੂੰ ਵੀ ਨਾਲ ਜੋੜਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਟੇਬਲ ਟਾਕ ਜਾਂ ਫਿਰ ਹੈਗਿੰਗਜ਼ 'ਤੇ ਪੇਂਟਿੰਗ ਕਰਦੀ ਹੈ ਤਾਂ ਉਹ ਇੱਕ ਵੱਖਰਾ ਸਟਾਈਲ ਹੋ ਜਾਏਗਾ।

ਇਕ ਪਾਸੇ ਜਿੱਥੇ ਪੰਜਾਬ ਦੀ ਟ੍ਰਡੀਸ਼ਨਲ ਕਢਾਈ ਫੁਲਕਾਰੀ ਨੂੰ ਉਨ੍ਹਾਂ ਨੇ ਆਪਣੇ ਕੰਮ ਵਿੱਚ ਦਿਖਾਇਆ ਹੈ, ਉੱਥੇ ਹੀ ਦੇਸ਼ ਵਿਦੇਸ਼ ਦੇ ਟਰਾਈਬਲ ਆਰਟ ਨੂੰ ਵੀ ਉਨ੍ਹਾਂ ਨੇ ਆਪਣੀ ਪੇਂਟਿੰਗ ਦੇ ਵਿੱਚ ਪ੍ਰਦਰਸ਼ਿਤ ਕੀਤਾ ਹੈ। ਅੰਕਿਤਾ ਨੇ ਦੱਸਿਆ ਕਿ ਆਰਟ ਵਰਕ ਬਣਾਉਣ ਦੇ ਨਾਲ ਇਹ ਵੀ ਮਹਿਸੂਸ ਹੋਇਆ ਕਿ ਪ੍ਰਿਜ਼ਰਵ ਕਰਨਾ ਵੀ ਬੇਹੱਦ ਜ਼ਰੂਰੀ ਹੈ। ਆਰਟ ਵਰਕ ਲਕੜ 'ਤੇ ਬਣਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ, ਫਿਰ ਇਸ 'ਤੇ ਪਾਲਿਸ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਭ 'ਚ ਪੂਰਾ ਇੱਕ ਦਿਨ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਫਿਰ ਟੇਬਲ ਟਾਕ ਤੇ ਆਰਗੈਨਿਕ ਕਲਰ ਤੋਂ ਪੇਂਟ ਕੀਤਾ ਜਾਂਦਾ ਹੈ।

ਅੰਕਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਪੇਂਟਿੰਗਜ਼ 'ਚ ਗੋਂਡ ਆਰਟ,ਵਰਲੀ ਆਰਟ,ਫੁਲਕਾਰੀ,ਅਫ਼ਰੀਕਨ ਆਰਟ ਹੋਰ ਕਾਫ਼ੀ ਕੁਝ ਬਣਾਇਆ ਹੈ। ਜੋ ਕਿ ਦੇਖਣ 'ਚ ਕਾਫੀ ਖੂਬਸੂਰਤ 'ਤੇ ਵੱਖਰਾ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਡੋਰ ਪੈਨਲ ਉੱਤੇ ਪੇਂਟਿੰਗ ਕਰਨ ਦਾ ਮਨ ਹੈ।

ਇਹ ਵੀ ਪੜ੍ਹੋ:ਵਿਧਾਨ ਸਭਾ ਚੋਣਾਂ 2022: ਕੇਜਰੀਵਾਲ ਕੱਲ੍ਹ ਕਰ ਸਕਦੇ ਨੇ ਵੱਡਾ ਧਮਾਕਾ

ABOUT THE AUTHOR

...view details