ਪੰਜਾਬ

punjab

ETV Bharat / city

ਟ੍ਰਾਈਸਿਟੀ 'ਚ ਖੁਲਿਆ ਈ-ਗਰੌਸਰੀ ਸਟੋਰ - tricity

ਡਿਜੀਟਲ ਇੰਡੀਆ ਦੇ ਚਲਦਿਆਂ ਟ੍ਰਾਈਸਿਟੀ ਦੇ ਵਿੱਚ ਜੀ ਵਾਲਾ ਐਪ ਲਾਂਚ ਕੀਤੀ ਗਈ। ਇਸ ਐਪ ਦਾ ਮੁੱਖ ਮੰਤਵ ਇਹ ਹੈ ਕਿ ਰਾਸ਼ਨ ਵੇਚ ਰਹੇ ਦੁਕਾਨਦਾਰਾਂ ਨਾਲ ਜੁੜ ਕੇ ਉਨ੍ਹਾਂ ਨੂੰ ਮੁਨਾਫ਼ਾ ਦਵਾਉਣਾ।

ਫ਼ੋਟੋ

By

Published : Aug 20, 2019, 6:06 PM IST

ਚੰਡੀਗੜ੍ਹ: ਡਿਜੀਟਲ ਇੰਡੀਆ ਦੇ ਵਿੱਚ ਰੋਜ਼ ਕੋਈ ਨਾ ਕੋਈ ਅਪਡੇਟ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਸਭ ਕੁਝ ਆਨਲਾਇਨ ਹੀ ਹੋ ਗਿਆ ਹੈ। ਹਾਲ ਹੀ ਦੇ ਵਿੱਚ ਚੰਡੀਗੜ੍ਹ 'ਚ ਜੀ ਵਾਲਾ ਐਪ ਦੀ ਟੀਮ ਨੇ ਪ੍ਰੈਸ ਵਾਰਤਾ ਕੀਤੀ ਅਤੇ ਆਪਣੀ ਐਪ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਮਿਸਰਸ ਹਰਿਆਣਾ ਗੰਗਾ ਮੰਡਲ ਵੀ ਮੌਜੂਦ ਸਨ। ਮੀਡੀਆ ਦੇ ਸਨਮੁੱਖ ਹੁੰਦਿਆ ਇਸ ਐਪ ਦੇ ਮੁੱਖੀ ਜੈਦੀਪ ਮੰਡਲ ਨੇ ਕਿਹਾ ਕਿ ਇਸ ਐਪ ਰਾਹੀਂ ਉਹ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਦੇ ਮਾਧਿਅਮ ਨਾਲ ਉਹ ਰਾਸ਼ਨ ਵੇਚ ਰਹੇ ਦੁਕਾਨਦਾਰਾਂ ਨਾਲ ਜੁੜਣਗੇ ਅਤੇ ਜ਼ੋਮੈਟੋ ਅਤੇ ਸਵਿਗੀ ਵਾਂਗ ਦੁਕਾਨਦਾਰਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਜ਼ਰੂਰ ਕਰਵਾਉਣਗੇ।

ਟ੍ਰਾਈਸਿਟੀ 'ਚ ਖੁਲਿਆ ਈ-ਗਰੌਸਰੀ ਸਟੋਰ

ਇਹ ਐਪ ਫ਼ਿਲਹਾਲ ਟ੍ਰਾਈਸਿਟੀ ਦੇ ਵਿੱਚ ਹੀ ਲਾਂਚ ਕੀਤੀ ਗਈ ਹੈ। ਜੈਦੀਪ ਨੇ ਸਭ ਤੋਂ ਪਹਿਲਾਂ ਇਹ ਐਪ ਟ੍ਰਾਈਸਿਟੀ ਦੇ ਵਿੱਚ ਇਸ ਕਰਕੇ ਹੀ ਲਾਂਚ ਕੀਤੀ ਹੈ ਕਿਉਂਕਿ ਚੰਡੀਗੜ੍ਹ ਉਨ੍ਹਾਂ ਦਾ ਆਪਣਾ ਹੋਮਟਾਊਨ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਲਦ ਇਹ ਐਪ ਬਾਕੀ ਸ਼ਹਿਰਾਂ ਦੇ ਵਿੱਚ ਵੀ ਲਾਂਚ ਹੋਵੇਗੀ।

ABOUT THE AUTHOR

...view details