ਪੰਜਾਬ

punjab

ETV Bharat / city

ਸੂਬੇ ਦੀ ਕੋਵਿਡ ਟੈਸਟਿੰਗ ਸਮਰੱਥਾ ਵਿੱਚ ਹੋਵੇਗਾ ਵਾਧਾ - covid testing labs punjab

ਕੋਵਿਡ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਸੂਬੇ 4 ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ। ਸਤੰਬਰ ਦੋਰਾਨ ਇਨ੍ਹਾਂ 4 ਲੈਬਜ਼ ਵਿੱਚ ਪ੍ਰਤੀ ਦਿਨ 4000 ਟੈਸਟ ਕਰਨ ਦੀ ਸਮਰੱਥਾ ਕਰ ਦਿੱਤੀ ਜਾਵੇਗੀ।

ਕੋਵਿਡ ਟੈਸਟਿੰਗ
ਕੋਵਿਡ ਟੈਸਟਿੰਗ

By

Published : Aug 9, 2020, 6:38 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ ਕੋਵਿਡ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਸੂਬੇ 4 ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ।

ਸਤੰਬਰ ਦੋਰਾਨ ਇਨ੍ਹਾਂ 4 ਲੈਬਜ਼ ਵਿੱਚ ਪ੍ਰਤੀ ਦਿਨ 4000 ਟੈਸਟ (1000 ਟੈਸਟ ਪ੍ਰਤੀ ਲੈਬ) ਟੈਸਟ ਕਰਨ ਦੀ ਸਮਰੱਥਾ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 31 ਅਗਸਤ ਤੱਕ ਪਟਿਆਲਾ, ਅੰਮ੍ਰਿਤਸਰ ਤੇ ਫ਼ਰੀਦਕੋਟ ਵਿੱਚ ਸਥਿਤ 3 ਮੈਡੀਕਲ ਕਾਲਜਾਂ ਵਿੱਚ ਵੀ ਟੈਸਟਾਂ ਦੀ ਗਿਣਤੀ ਪ੍ਰਤੀ ਦਿਨ 5000 (ਪ੍ਰਤੀ ਕਾਲਜ) ਹੋ ਜਾਵੇਗੀ।

ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਨੇ ਦੱਸਿਆ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ 5 ਅਗਸਤ ਤੋਂ 100 ਟੈਸਟ ਪ੍ਰਤੀ ਦਿਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟ ਪ੍ਰਤੀ ਦਿਨ ਹੋ ਜਾਵੇਗੀ।

ਇਸੇ ਤਰਾਂ ਮੋਹਾਲੀ ਵਿਖੇ ਫਾਰੈਂਸਿਕ ਸਾਇੰਸਜ਼ ਲੈਬ 10 ਅਗਸਤ, 2020 ਨੂੰ ਪ੍ਰਤੀ ਦਿਨ 100 ਟੈਸਟਾਂ ਨਾਲ ਕਾਰਜਸ਼ੀਲ ਹੋ ਜਾਵੇਗੀ ਅਤੇ 30 ਅਗਸਤ ਤੱਕ ਪ੍ਰਤੀ ਦਿਨ 250 ਟੈਸਟ ਜਦਕਿ ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟਾਂ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ। ਇਸੇ ਤਰਾਂ, ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਆਪਣਾ ਕੰਮਕਾਜ 10 ਅਗਸਤ, 2020 ਨੂੰ ਸ਼ੁਰੂ ਕਰੇਗਾ, ਜਿਸ ਦੀ ਸੁਰੂਆਤੀ ਸਮਰੱਥਾ 100 ਟੈਸਟ ਪ੍ਰਤੀ ਦਿਨ ਹੋਵੇਗੀ ਅਤੇ 25 ਅਗਸਤ ਤੱਕ 250 ਟੈਸਟ ਅਤੇ ਸਤੰਬਰ ਦੌਰਾਨ 1000 ਟੈਸਟ ਪ੍ਰਤੀ ਦਿਨ ਕੀਤੇ ਜਾਣਗੇ।

ਜਲੰਧਰ ਵਿੱਚ ਖੇਤਰੀ ਬਿਮਾਰੀ ਡਾਇਗਨਾਸਟਿਕ ਲੈਬ ਪ੍ਰਤੀ ਦਿਨ 25 ਟੈਸਟਾਂ ਦੀ ਸਮਰੱਥਾ ਨਾਲ ਸੁਰੂ ਹੋਵੇਗੀ, 20 ਅਗਸਤ ਤੱਕ 250 ਟੈਸਟ ਅਤੇ ਸਤੰਬਰ ਦੌਰਾਨ ਇਹ ਸਮਰੱਥਾ 1000 ਟੈਸਟ ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 6.15 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। 14.47 ਕਰੋੜ ਰੁਪਏ ਦੀ ਲਾਗਤ ਨਾਲ ਵਾਇਰੋਲੌਜੀ ਲੈਬਜ਼ ਦੇ ਸਾਜ਼ੋ-ਸਮਾਨ ਖ਼ਰੀਦਿਆ ਗਿਆ ਹੈ।

ਆਰ.ਟੀ.ਪੀ.ਸੀ.ਆਰ.ਲੈਬਜ਼ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਤਿਵਾੜੀ ਨੇ ਦੱਸਿਆ ਕਿ ਇਹ ਲੈਬਜ਼ ਦਾ ਕਨਸੈਪਟ ਤੇ ਡਿਜ਼ਾਇਨ ਬਨਾਉਣ ਤੋਂ ਲੈ ਕੇ ਇਮਾਰਤ ਮੁਕੰਮਲ ਕਰਨ ਦਾ ਕੰਮ ਰਿਕਾਰਡ 3 ਮਹੀਨੇ ਵਿੱਚ ਮੁਕੰਮਲ ਕਰ ਲਿਆ ਗਿਆ ਜਦਕਿ ਇਨ੍ਹਾਂ ਲੈਬਾਂ ਲਈ ਲੋੜੀਂਦਾ ਸਾਜ਼ੋ ਸਾਮਾਨ ਦੀ ਖਰੀਦ ਸਬੰਧੀ ਟੈਂਡਰਿੰਗ ਅਤੇ ਅਪਰੂਵਲ ਦਾ ਕੰਮ 25 ਦਿਨਾਂ ਵਿੱਚ ਨੇਪਰੇ ਚਾੜ੍ਹਿਆ ਗਿਆ ਅਤੇ ਮਸੀਨਰੀ ਸਥਾਪਤ ਕਰਨ ਦਾ 15 ਦਿਨਾਂ ਵਿੱਚ ਮੁਕੰਮਲ ਕੀਤਾ ਗਿਆ।

ABOUT THE AUTHOR

...view details