ਚੰਡੀਗੜ੍ਹ :ਟੋਕੀਓ ਓਲੰਪਿਕਸ ਵਿੱਚ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੇ ਘਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਮੀਟਰ ਦੀਆਂ ਤਾਰਾਂ ਸੜਨ ਕਾਰਨ ਇਹ ਅੱਗ ਲੱਗਣ ਦੀ ਘਟਨਾ ਹੋਈ, ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋਇਆ।
ਜਾਣਕਾਰੀ ਅਨੁਸਾਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਦੇ ਘਰਦਿਆਂ ਨੇ ਵੱਡਾ ਨੁਕਸਾਨ ਨਾ ਹੋਣ ਨੂੰ ਲੈ ਕੇ ਸੁੱਖ ਦਾ ਸਾਹ ਲਿਆ।