ਚੰਡੀਗੜ੍ਹ:ਬੇਅਦਬੀ ਮਾਮਲੇ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖ਼ਾਰਜ ਹੋਣ ਤੋਂ ਬਾਅਦ ਕੈਪਟਨ ਸਰਕਾਰ ਨੂੰ ਜਿਥੇ ਵਿਰੋਧ ਘੇਰਦੇ ਨਜ਼ਰ ਆਏ ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਹੀ ਸਰਕਾਰ ਖ਼ਿਲਾਫ਼ ਸਿੱਧੇ ਤੌਰ ’ਤੇ ਮੋਰਚਾ ਖੋਲ੍ਹਿਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਬੇਅਦਬੀ ਮਾਮਲੇ ’ਚ ਇਨਸਾਫ ਲਈ ਆਏ ਦਿਨੀਂ ਟਵੀਟ ਕਰ ਆਪਣੇ ਹੀ ਜਾਂਚ ’ਤੇ ਭੜਾਸ ਕੱਢ ਸਵਾਲ ਚੁੱਕ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਤਾਜਾ ਟਵੀਟ ਵਿੱਚ ਲਿਖਿਆ ਹੈ ਕਿ ‘ਪੰਜਾਬ ਪੁਲਿਸ ਹਰ ਰੋਜ਼ ਹਜ਼ਾਰਾਂ ਕੇਸਾਂ ਨੂੰ ਹੱਲ ਕਰਦੀ ਹੈ, ਇਸ ਲਈ ਕਿਸੇ ਐਸਆਈਟੀ ਤੇ ਜਾਂਚ ਕਮਿਸ਼ਨ ਦੀ ਲੋੜ ਨਹੀਂ ਪੈਂਦੀ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਵਿੱਚ ਬਾਦਲਾਂ ਦੀ ਭੂਮਿਕਾ ਕਈ ਵਾਰ ਦਰਸਾਉਦੀ ਹੈ। ਸਾਲ 2019 ’ਚ ਸੁਖੀ ਰੰਧਾਵਾ ਜੀ ਨਾਲ ਇਨਸਾਫ ਦੀ ਮੰਗ ਦੁਹਰਾਉਂਦੇ ਹੋਏ’।
ਇਹ ਵੀ ਪੜੋ: ਨਵੀਂ ਖੋਜ: ਕਿਹੜੇ ਬਲੱਡ ਗਰੁੱਪ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾਂ ਹੈ, ਜਾਣਨ ਲਈ ਪੜ੍ਹੋ ਖ਼ਬਰ