ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਉੱਤੇ ਕੈਪਟਨ ਜਾਰੀ ਹਨ। ਸਿੱਧੂ ਨੇ ਕੈਪਟਨ ਉੱਤੇ ਨਿਸ਼ਾਨਾ ਵਿੰਨਦੇ ਹੋਏ ਆਪਣੇ ਟਵਿੱਟਰ ਹੈਂਡਲ ਉੱਤੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਹੋਰ ਟਵੀਟ ਕੀਤਾ। ਇਸ ਟਵੀਟ ਵਿੱਚ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ। ਸਿੱਧੂ ਨੇ ਆਪਣੇ ਟਵੀਟ ਉੱਤੇ ਲਿਖਿਆ ਕਿ, Big Boast, Small Roast ...Big Outcry, No Outcome ...
ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਟਵੀਟ ਬੰਬ - ਕੈਪਟਨ ਅਮਰਿੰਦਰ
ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ਜਾਰੀ ਹਨ। ਸਿੱਧੂ ਨੇ ਕੈਪਟਨ ਉੱਤੇ ਨਿਸ਼ਾਨਾ ਵਿੰਨਦੇ ਹੋਏ ਆਪਣੇ ਟਵਿੱਟਰ ਹੈਂਡਲ ਉੱਤੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਹੋਰ ਟਵੀਟ ਕੀਤਾ।
ਫ਼ੋਟੋ
ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਚੈਨਲ ਨੂੰ ਇੰਟਰਵੀਊ ਦਿੰਦੇ ਹੋਏ ਕਿਹਾ ਕਿ ਸੀ ਕਿ "ਉਨ੍ਹਾਂ ਦੇ ਬੂਹੇ ਨਵਜੋਤ ਸਿੰਘ ਸਿੱਧੂ ਲਈ ਬੰਦ ਹਨ"
ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਇਹ ਮਾਮਲਾ ਉਦੋਂ ਭੱਖਿਆ ਜਦੋਂ ਹਾਈਕੋਰਟ ਨੇ ਐਸਆਈਟੀ ਵੱਲੋਂ ਬੇਅਦਬੀ ਮਾਮਲੇ ਦੀ ਬਣਾਈ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਸੀ। ਉਸ ਤੋਂ ਬਾਅਦ ਹੀ ਕੈਪਟਨ ਅਤੇ ਸਿੱਧੂ ਇੱਕ ਵਾਰ ਕਰ ਰਹੇ ਹਨ।