ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਸੋਸ਼ਲ ਮੀਡੀਆ (Social Media) 'ਤੇ ਆਪਣੀ ਹੀ ਸਰਕਾਰ ਨੂੰ ਸੇਧ ਦਿੰਦੇ ਰਹਿੰਦੇ ਹਨ। ਇਸੇ ਦੌਰਾਨ ਅੱਜ ਉਨ੍ਹਾਂ ਵਲੋਂ ਆਪਣੀ ਸਰਕਾਰ ਨੂੰ ਟਵੀਟ (Tweet) ਰਾਹੀਂ ਸਲਾਹ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਉਂਟ (Twitter Account) ਤੋਂ ਪਹਿਲਾ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ (Punjab) ਨੂੰ ਆਪਣੇ ਅਸਲ ਮੁੱਦਿਆਂ 'ਤੇ ਵਾਪਸ ਆਉਣਾ ਚਾਹੀਦਾ ਹੈ ਜੋ ਹਰ ਪੰਜਾਬੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਬੰਧਤ ਹਨ। ਅਸੀਂ ਵਿੱਤੀ ਐਮਰਜੈਂਸੀ (Emergency) ਦਾ ਮੁਕਾਬਲਾ ਕਿਵੇਂ ਕਰਾਂਗੇ ਜੋ ਸਾਡੇ ਸਿਰ ‘ਤੇ ਖੜੀ ਹੈ। ਸਿੱਧੂ ਨੇ ਫਿਰ ਦੁਹਰਾਇਆ ਕਿ ਮੈਂ ਅਸਲ ਮੁੱਦਿਆਂ 'ਤੇ ਕਾਇਮ ਰਹਾਂਗਾ ਅਤੇ ਉਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਇਕ ਤੋਂ ਇਕ ਬਾਅਦ ਲਗਾਤਾਰ 3 ਟਵੀਟ ਕੀਤੇ ਗਏ।
ਸਿੱਧੂ ਨੇ ਦੂਜਾ ਟਵੀਟ ਕਰਦਿਆਂ ਨੇ ਅੱਗੇ ਲਿਖਿਆ ਕਿ ਨਾ ਪੂਰਾ ਹੋਣ ਵਾਲੇ ਨੁਕਸਾਨ ਅਤੇ ਨੁਕਸਾਨ ਨੂੰ ਕੰਟਰੋਲ ਕਰਨ ਦੇ ਆਖ਼ਰੀ ਮੌਕੇ ਚੋਣ ਸਪੱਸ਼ਟ ਹੈ। ਉਨ੍ਹਾਂ ਲਿਖਿਆ ਕਿ ਸੂਬੇ ਦੇ ਸਰੋਤਾਂ ਨੂੰ ਆਪਣੀਆਂ ਜੇਬਾਂ ‘ਚ ਲਿਜਾਣ ਦੀ ਬਜਾਏ ਸੂਬੇ ਦੇ ਖਜ਼ਾਨੇ ਵਿੱਚ ਵਾਪਸ ਲਿਆਏਗਾ। ਜੋ ਸਾਡੇ ਮਹਾਨ ਸੂਬੇ ਨੂੰ ਖੁਸ਼ਹਾਲੀ ਵੱਲ ਪੁਨਰ-ਉਥਾਨ ਲਈ ਪਹਿਲਕਦਮੀ ਦੀ ਅਗਵਾਈ ਕਰੇਗਾ।