ਚੰਡੀਗੜ੍ਹ: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੋ ਦਿਨੀਂ ਦੌਰੇ ਦੇ ਲਈ ਦਿੱਲੀ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਜਾਇਜਾ ਲੈਣ ਲਈ ਗਏ ਹੋਏ ਹਨ। ਇਸ ਦੌਰੇ ਦੌਰਾਨ ਉਹ ਦਿੱਲੀ ਮਾਡਲ ਦੇਖ ਰਹੇ ਹਨ ਜੋ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਸੀਐੱਮ ਮਾਨ ਦਾ ਦਿੱਲੀ ਦੌਰਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ।
ਸੀਐਮ ਭਗਵੰਤ ਮਾਨ ਦੇ ਦਿੱਲੀ ਦੌਰੇ ’ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਬਤੌਰ ਮੈਂਬਰ ਲੋਕ ਸਭਾ ਤੁਸੀਂ 8 ਸਾਲ ਦਿੱਲੀ 'ਚ ਰਹੇ, ਉਸ ਸਮੇਂ ਤੁਸੀਂ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੇ ਤੁਸੀਂ ਐਮਪੀ ਕੋਟੇ ਦੇ ਫੰਡਾਂ ਨਾਲ ਆਪਣੇ ਹਲਕੇ ਸੰਗਰੂਰ ਵਿੱਚ ਇੱਕ ਵੀ ਓਹੋ ਜਿਹੀ ਸੰਸਥਾ ਕਿਉਂ ਨਹੀਂ ਬਣਾਈ? ਤੁਹਾਡੀ ਦਿੱਲੀ ਫੇਰੀ ਮਹਿਜ਼ ਪ੍ਰਚਾਰ ਲਈ ਹੈ ਤੇ ਇਹ ਸਰਕਾਰੀ ਖਜ਼ਾਨੇ ਦਾ ਨੁਕਸਾਨ ਅਤੇ ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ।