ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ, ਮਜ਼ਦੂਰਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦਾ ਨੀਤੀਬੱਧ ਤਰੀਕੇ ਨਾਲ ਪੰਜਾਬ ਚ ਲੈ ਕੇ ਆਉਣ ਦੀ ਲੋੜ ਹੈ। ਪੰਜਾਬ ਮਾਡਲ ਸ਼ਹਿਰੀ ਰੁਜ਼ਗਾਰ ਗਰੰਟੀ ਮਿਸ਼ਨ ਲਾਂਚ ਕਰੇਗਾ। ਰਾਈਟ ਟੂ ਐਂਪਲਾਇਮੈਂਟ ਫਾਰ ਅਰਬਨ ਲੈਬਰ ਇਹ ਸ਼ਹਿਰੀ ਮਜ਼ਦੂਰਾਂ ਦੇ ਲਈ ਮਨਰੇਗਾ ਸਕੀਮ ਦੀ ਤਰ੍ਹਾਂ ਹੋਵੇਗਾ।
ਨਵਜੋਤ ਸਿੱਧੂ ਨੇ ਕਿਹਾ ਕਿ ਸ਼ਹਿਰੀ ਗਰੀਬੀ ਪੰਜਾਬ ਚ ਸ਼ਹਿਰੀ ਗਰੀਬੀ ਤੋਂ ਜਿਆਦਾ ਹੈ ਅਤੇ ਨਾਂ ਹੀ ਰੁਜ਼ਗਾਰ ਦੀ ਗਰੰਟੀ ਨਹੀਂ ਹੈ। ਮਨਰੇਗਾ ਸਕੀਮ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਮਦਨਪੁਰ ਚੌਕ ਵਿਖੇ ਕਿੰਨੇ ਹੀ ਮਜ਼ਦੂਰ ਅਜਿਹੇ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਸਿਰਫ ਇੱਕ ਫੀਸਦ ਹੀ ਮਜ਼ਦੂਰਾਂ ਦੀ ਰਜਿਸ੍ਟ੍ਰੇਸ਼ਨ ਹੋਈ ਹੈ। ਮਜਜੂਰਾਂ ਕੋਲ ਲੈਬਰ ਕਾਰਡ ਹੀ ਨਹੀਂ ਹੈ ਤਾਂ ਸਰਕਾਰੀ ਸੁਵਿਧਾਵਾਂ ਅਤੇ ਸਕੀਮ ਕਿਵੇਂ ਉਨ੍ਹਾਂ ਤੱਕ ਪਹੁੰਚਣਗੀਆਂ।
ਮਜ਼ਦੂਰਾਂ ਨੂੰ ਦਿੱਤਾ ਜਾਵੇਗਾ ਬੀਪੀਐਲ ਕਾਰਡ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ’ਚ ਮਜ਼ਦੂਰਾਂ ਦੇ ਭਲੇ ਲਈ ਕੰਮ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਦਿਹਾੜੀ ਸਮਾਨ ਦਿੱਤੀ ਜਾਵੇਗੀ। ਪੰਜਾਬ ਮਾਡਲ ’ਚ ਮਜਦੂਰਾਂ ਨੂੰ ਬੀਪੀਐਲ ਕਾਰਡ ਦਿੱਤਾ ਜਾਵੇਗਾ। ਅੱਜ ਤੱਕ ਕਿਸੇ ਵੀ ਸਿਆਸੀ ਆਗੂ ਨੇ ਇਹ ਮੁੱਦਾ ਨਹੀਂ ਚੁੱਕਿਆ। ਮਜ਼ਦੂਰਾਂ ਤੋਂ 8 ਘੰਟੇ ਤੋਂ ਜਿਆਦਾ ਕੰਮ ਕਰਵਾਉਣਾ ਉਨ੍ਹਾਂ ਦਾ ਸੋਸ਼ਣ ਹੈ।
ਜਿੱਥੇ ਗਰੀਬੀ ਉੱਥੇ ਗਰੰਟੀ ਨਹੀਂ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜਿਸ ’ਤੇ ਸਰਕਾਰ ਦਾ ਮੁੱਢਲਾ ਕੰਮ ਹੋਣਾ ਚਾਹੀਦਾ ਹੈ। ਇਹ ਕੋਈ ਖੈਰਾਤ ਨਹੀਂ ਹੈ ਸਾਰਿਆਂ ਨੂੰ ਬਣਦਾ ਹੱਕ ਮਿਲਣ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਦਾ ਹੱਕ ਦੇਣਾ ਚਾਹੀਦਾ ਹੈ। ਜਿਸਦੀ ਸ਼ੁਰੂਆਤ ਗਰੀਬਾਂ ਤੋਂ ਕਰਨੀ ਚਾਹੀਦੀ ਹੈ। ਇਸ ਨਾਲ 70 ਫੀਸਦ ਪੰਜਾਬ ਦੇ ਮਸਲੇ ਹੋਣਗੇ। ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਸਭ ਤੋਂ ਲੋੜਵੰਦ ਚੀਜ਼ ਹੈ ਜਿਸਦੇ ਲਈ ਉਨ੍ਹਾਂ ਨੇ ਕਾਫੀ ਖੋਜ ਕੀਤੀ ਹੈ। ਜਿੱਥੇ ਗਰੀਬੀ ਹੈ ਉੱਥੇ ਗਰੰਟੀ ਨਹੀਂ ਹੈ।