ਪੰਜਾਬ

punjab

ETV Bharat / city

ਸਿੱਧੂ ਦੇ ਤਾਜਪੋਸ਼ੀ ਦੌਰਾਨ ਤੇਵਰ ਤਲਖ਼ - Live Updates

ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਿੱਧੂ
ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਿੱਧੂ

By

Published : Jul 23, 2021, 9:10 AM IST

Updated : Jul 23, 2021, 2:18 PM IST

13:16 July 23

ਸਿੱਧੂ ਦਾ ਸੰਬੋਧਨ

ਸਿੱਧੂ ਨੇ ਕਈ ਸਵਾਲ ਵੀ ਚੁੱਕੇ ਕਿਹਾ ਕਿ 18 ਰੁਪਏ ਵਿੱਚ ਬਿਜਲੀ ਕਿਉਂ ਖਰੀਦੇ ਹਨ? ਕਿਹੜਾ ਸਮਝੌਤਾ ਸਾਹਮਣੇ ਆਵੇਗਾ? ਚੋਰਾਂ ਦੀ ਚੋਰੀ ਕਿਉਂ ਨਹੀਂ ਹੋਣੀ ਚਾਹੀਦੀ?

ਸੰਬੋਧਨ ਦੌਰਾਨ ਕਿਹਾ ਕਿ ਮੇਰੇ ਪਿਤਾ ਸੁਤੰਤਰਤਾ ਸੈਨਾਨੀ ਸਨ, ਉਸਨੇ ਲੜਾਈ ਲੜੀ ਸੀ, ਮੈਂ ਆਪਣੇ ਪਿਤਾ ਤੋਂ ਪ੍ਰੇਰਣਾ ਲਿਆ ਸੀ।

ਮੁੱਖ ਮੰਤਰੀ ਨੂੰ ਮਸਲਾ ਹੱਲ ਕਰਨ ਲਈ ਕਿਹਾ। ਸਾਨੂੰ ਤਬਦੀਲੀ ਦੀ ਰਾਜਨੀਤੀ ਕਰਨੀ ਪਏਗੀ। ਇਹ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਦੇ ਕਿਸਾਨ ਸੰਵਿਧਾਨਕ ਦੇ ਅਧਾਰ 'ਤੇ ਇਕਜੁੱਟ ਹੋਏ। ਹਰ ਧਰਮ ਜਾਤੀ ਦੇ ਲੋਕਧਰਨੇ 'ਤੇ ਬੈਠੇ ਹਨ। ਕਿਸਾਨ ਅੰਦੋਲਨ ਵਾਲਿਆਂ ਨੂੰ ਮੈਂ  ਅਪੀਲ ਕਰਦਾ ਕਿ ਮੈਂ ਮਿਲਣਾ ਚਾਹੁੰਦਾ ਹਾਂ।

ਸਿੱਧੂ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ। ਵਰਕਰਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਪਾਰਟੀ ਨਹੀਂ ਬਣਾਈ ਜਾ ਸਕਦੀ। ਮੈਂ ਸਾਰਿਆਂ ਨੂੰ ਨਾਲ ਲੈ ਚੱਲਾਂਗਾ। ਮੇਰੀ ਚਮੜੀ ਮੋਟੀ ਹੈ ਮੈਨੂੰ ਪਰਵਾਹ ਨਹੀਂ। ਮੈਂ ਸਿਰਫ ਇਹੀ ਮੰਗ ਕਰਦਾ ਹਾਂ ਕਿ ਪੰਜਾਬ ਦੀ ਭਲਾਈ ਕਿਵੇਂ ਕੀਤੀ ਜਾਏਗੀ?

ਮੇਰਾ ਕੋਈ ਹਉਮੈ ਨਹੀਂ, ਮੇਰਾ ਦਿਲ ਚਿੜੇ ਵਾਲਾ ਦਿਲ ਨਹੀਂ ਹੈ।

ਜਿਹੜੇ ਵਿਰੋਧ ਕਰਦੇ ਹਨ ਉਹ ਮੈਨੂੰ ਬਿਹਤਰ ਬਣਾਉਂਦੇ ਹਨ।

ਵਰਕਰ ਪਵਿਤਰ ਰੂਹਾਂ ਹਨ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਵਰਕਰਾਂ ਨਾਲ ਸੰਪਰਕ ਵਿੱਚ ਰਹਾਂਗੇ।

ਕਿਹਾ ਕਿ ਸਿੱਧੂ ਦਾ ਬਿਸਤਰਾ 15 ਅਗਸਤ ਤੋਂ ਕਾਂਗਰਸ ਭਵਨ ਵਿੱਚ ਲੱਗੇਗਾ। ਮੰਤਰੀਆਂ ਨੂੰ ਅਪੀਲ ਹੈ ਕਿ 2 ਤੋਂ 3 ਘੰਟੇ ਕੱਢਕੇ ਦਫਤਰ ਪਹੁੰਚਣ ਕਿਉਂਕਿ ਪੰਜਾਬ ਮਾਡਲ ਨੂੰ ਅੱਗੇ ਵਧਾਉਣਾ ਤੇ ਦਿੱਲੀ ਮਾਡਲ ਨੂੰ ਫੇਲ ਕਰਨਾ ਹੈ।

13:03 July 23

ਸਿੱਧੂ ਦਾ ਸੰਬੋਧਨ

ਸਿੱਧੂ ਨੇ ਕਿਹਾ ਕਿ ਈ.ਟੀ.ਟੀ ਦਾ ਅਧਿਆਪਕ ਸੜਕ ‘ਤੇ ਹੈ, ਡਾਕਟਰ ਸੜਕ ‘ਤੇ ਹੈ, ਕੰਡਕਟਰ ਤੇ ਡਰਾਈਵਰ ਧਰਨੇ ‘ਤੇ ਹੈ।

ਬੇਈਮਾਨੀ ਦਾ ਮੁੱਦਾ ਹੈ।ਹੁਣ ਸਾਡੇ ਕੋਲ ਉਮੀਦਾਂ ਦੀ ਕੁੰਜੀ ਹੈ। ਜੇ ਇਹ ਮਸਲੇ ਹੱਲ ਹੋ ਜਾਂਦੇ ਹਨ ਤਾਂ ਇਹ ਪ੍ਰਧਾਨਗੀ ਪਰਵਾਨ ਹੋਵੇਗੀ। ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਦਫਤਰ ਵਿਚ ਹਰ ਵਰਕਰ ਬਿਸਤਰੇ ਲਗਾਏਗਾ ਅਤੇ ਹਰ ਵਰਕਰ ਉਹੀ ਨਾਅਰਾ ਬੁਲੰਦ ਕਰੇਗਾ "ਜੀਜਾ ਸਾਲਾ ਰਹਿਣ ਨਹੀਂ ਦੈਣਾ" ਵੱਡਿਆਂ ਮਗਰਮੱਛਾਂ ਨੂੰ ਅੰਦਰ ਕਰਨਾ ਪਏਗਾ , ਜਿਨ੍ਹਾਂ ਨੇ ਨਸ਼ਾ ਵੇਚਿਆ।

12:55 July 23

ਸਿੱਧੂ ਦਾ ਸੰਬੋਧਨ

ਨਵਜੋਤ ਸਿੱਧੂ ਸੰਬੋਧਨ ਕਰਨ ਪਹੁੰਚੇ।  ਅੱਜ ਕਾਂਗਰਸ ਦਾ ਹਰ ਵਰਕਰ ਮੁਖੀ ਹੋ ਗਿਆ ਹੈ। ਅੱਜ ਨੇਤਾ ਅਤੇ ਵਰਕਰ ਵਿਚ ਕੋਈ ਅੰਤਰ ਨਹੀਂ ਹੈ। ਸਿੱਧੂ ਨੇ ਕਵਿਤਾ ਦੇ ਅੰਦਾਜ ਵਿੱਚ ਕਿਹਾ ਪਰਖ ਕੇ ਕੋਈ ਵੀ ਆਪਣਾ ਨਹੀਂ ਰਹਿ ਜਾਂਦਾ, ਚਿਹਰਾ ਲੰਬੇ ਸਮੇਂ ਤੱਕ ਕਿਸੇ ਸ਼ੀਸ਼ੇ ਵਿੱਚ ਨਹੀਂ ਰਹਿੰਦਾ :  

ਮਸਲਾ ਇਹ ਹੈ ਕਿ ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੈ। 

12:48 July 23

ਕੈਪਟਨ ਨੇ ਸਿੱਧੂ ਨੂੰ ਦਿੱਤੀ ਵਧਾਈ

ਕੈਪਟਨ ਨੇ ਸਿਧੂ ਨੂੰ ਕਿਹਾ ਕਿ ਪੰਜਾਬ ਕਾਂਗਰਸ ਦੀ ਜਿੰਮੇਵਾਰੀ ਹੁਣ ਸੋਡੇ ਹੱਥ ਹੈ  

ਤੁਸੀਂ ਲੋਕਾਂ ਨੂੰ ਇਕੱਠੇ ਕਰਨਾ ਹੈ

ਹਕੂਮਤਾਂ ਆਂਦੀਆਂ ਰਹਿੰਦੀਆਂ ਨੇ ਪਰ ਪਾਰਟੀ ਸਦਾ ਰਹਿੰਦੀ ਹੈ  

12:34 July 23

ਮੁੱਖ ਮੰਤਰੀ ਤੇ ਨਵਜੋਤ ਸਿੱਧੂ 2022 'ਚ ਪੰਜਾਬ ਵਿੱਚ ਬਣਾਉਣਗੇ ਸਰਕਾਰ : ਹਰੀਸ਼ ਰਾਵਤ

ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ 2022 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣਗੇ, ਨੇ ਕਿਹਾ ਨਵਜੋਤ ਸਿੰਘ ਸਿੱਧੂ ਵਿਚ ਇਹ ਕਾਬਲੀਅਤ ਹੈ ਕਿ ਉਹ ਸਾਰਿਆਂ ਨੂੰ ਲੈਂਦੇ ਨੇ।

ਕੁਲਜੀਤ ਨਾਗਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਹਾਲਾਂਕਿ ਇਸ ਵਿੱਚ ਮਤਭੇਦ ਸਨ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਸਾਰੇ ਕਾਂਗਰਸੀ ਇਕੱਠੇ ਹਨ। 

12:08 July 23

ਅੱਜ ਦੀ ਤਸਵੀਰ ਵਿਰੋਧੀਆਂ ਦੇ ਮੂੰਹ 'ਤੇ ਥੱਪੜ: ਜਾਖੜ

ਵਿਰੋਧੀ ਪਾਰਟੀਆਂ ਬਹੁਤ ਖੁਸ਼ ਸਨ ਕਿ ਅੱਜ ਉਹ ਕਾਂਗਰਸ ਵਿੱਚ ਖਿਲਾਰਾ ਪਵੇਗਾ ਪਰ ਇਹ ਤਸਵੀਰ ਉਨ੍ਹਾਂ ਲਈ ਇਕ ਥੱਪੜ ਹੈ। ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਮੁੜ ਸੱਤਾ ਵਿੱਚ ਆਉਣ ਦਾ ਰਾਹ ਕੋਟਕਪੂਰਾ ਅਤੇ ਬਹਿਬਲਕਲਾਂ ਤੋਂ ਆਉਂਦਾ ਹੈ।

12:07 July 23

ਪੰਜਾਬ ਕਾਂਗਰਸ ਦਾ ਕਲੇਸ਼ ਸੁਲਝ ਗਿਆ : ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਕਲੇਸ਼ ਸੁਲਝ ਗਿਆ ਹੈ, ਤੁਸੀਂ ਵੇਖ ਸਕਦੇ ਹੋ।

11:46 July 23

ਕੈਪਟਨ ਦੀ ਟੀ-ਪਾਰਟੀ

ਕੈਪਟਨ ਦੀ ਟੀ ਪਾਰਟੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟੀ-ਪਾਰਟੀ ਦੌਰਾਨ ਪੰਜਾਬ ਕਾਂਗਰਸ ਦੇ ਨਾਲ ਨਾਲ ਕੇਂਦਰੀ ਆਗੂ ਵੀ ਸ਼ਾਮਲ ਹੋਏ। 

11:39 July 23

ਸਿੱਧੂ ਜ਼ੀਰਾ ਜਾ ਕੇ ਜ਼ਖ਼ਮੀਆਂ ਦਾ ਹਾਲ ਪੁੱਛਣਗੇ

ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾ ਮੋਗਾ ਹਾਦਸੇ 'ਚ ਮਾਰੇ ਗਏ ਵਰਕਰਾਂ ਲਈ 2 ਮਿੰਟ ਦਾ ਮੌਨ ਰੱਖਿਆ ਗਿਆ। ਸਮਾਗਮ ਖਤਮ ਹੋਣ ਮਗਰੋਂ ਨਵਜੋਤ ਸਿੰਘ ਸਿੱਧੂ ਜ਼ੀਰਾ ਜਾ ਕੇ ਜ਼ਖ਼ਮੀਆਂ ਦਾ ਹਾਲ ਪੁੱਛਣਗੇ।  

11:28 July 23

ਸਿੱਧੂ ਤੇ ਕੈਪਟਨ ਸਟੇਜ 'ਤੇ ਇਕੱਠੇ ਬੈਠੇ

ਸਿੱਧੂ ਤੇ ਕੈਪਟਨ ਸਟੇਜ 'ਤੇ ਇਕੱਠੇ ਬੈਠੇ

ਸਿੱਧੂ ਤੇ ਕੈਪਟਨ ਸਟੇਜ 'ਤੇ ਇਕੱਠੇ ਬੈਠੇ ਪਰ ਮੁੱਖ ਮੰਤਰੀ ਦੇ ਚਿਹਰੇ 'ਤੇ ਕੋਈ ਖੁਸ਼ੀ ਨਜ਼ਰ ਨਹੀਂ ਆ ਰਹੀ।

11:24 July 23

ਸਿੱਧੂ ਤੇ ਕੈਪਟਨ ਪਹੁੰਚੇ ਸਟੇਜ 'ਤੇ

ਸਿੱਧੂ ਤੇ ਕੈਪਟਨ ਪਹੁੰਚੇ ਸਟੇਜ 'ਤੇ

ਮੁੱਖ ਮੰਤਰੀ ਅਮਰਿੰਦਰ ਸਿੰਘ ਸਟੇਜ 'ਤੇ ਪਹੁੰਚੇ। ਨਵਜੋਤ ਸਿੰਘ ਸਿੱਧੂ ਪਹੁੰਚੇ। ਹਰੀਸ਼ ਰਾਵਤ ਵੀ ਸਟੇਜ 'ਤੇ ਪਹੁੰਚੇ। ਸੰਸਦ ਮੈਂਬਰ ਪ੍ਰਨੀਤ ਕੌਰ, ਸਾਬਕਾ ਪ੍ਰਧਾਨ ਲਾਲ ਸਿੰਘ, ਐਸ.ਐਸ ਹੰਸਪਾਲ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਗੁਰਕੀਰਤ ਸਿੰਘ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ।

11:18 July 23

ਕੈਪਟਨ ਤੇ ਸਿੱਧੂ ਦੀ ਪਹਿਲੀ ਮੁਲਾਕਾਤ

ਕੈਪਟਨ ਤੇ ਸਿੱਧੂ ਦੀ ਪਹਿਲੀ ਮੁਲਾਕਾਤ

ਕੈਪਟਨ ਤੇ ਸਿੱਧੂ ਦੀ ਪਹਿਲੀ ਮੁਲਾਕਾਤ। ਮੁਲਾਕਾਤ ਦੌਰਾਨ ਕਈ ਸੀਨੀਅਰ ਲੀਡਰ ਆਏ ਨਜ਼ਰ।

10:49 July 23

ਪੰਜਾਬ ਭਵਨ ਚੋਂ ਬਾਹਰ ਆਏ ਸਿੱਧੂ

ਪੰਜਾਬ ਭਵਨ ਚੋਂ ਬਾਹਰ ਆਏ ਸਿੱਧੂ

ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਪੰਜਾਬ ਭਵਨ ਛੱਡ ਕੇ ਵਾਪਸ ਪਰਤੇ।

10:42 July 23

ਮੋਗਾ ਬੱਸ ਐਕਸੀਡੈਂਟ 'ਚ ਜਖਮੀ ਹੋਏ ਕਾਂਗਰਸੀ ਵਰਕਰਾਂ ਦੀ ਹੋਵੇਗੀ ਗੱਲ

ਮੋਗਾ ਬੱਸ ਐਕਸੀਡੈਂਟ

ਕਾਂਗਰਸ ਵਿਧਾਇਕ ਨੇ ਕਿਹਾ ਕਿ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ 'ਤੇ ਜਾ ਰਹੀ ਇੱਕ ਬੱਸ ਨਾਲ ਟਕਰਾਉਣ ਕਾਰਨ ਹੋਏ ਐਕਸੀਡੈਂਟ ਚ ਜਖਮੀ ਹੋਏ ਕਾਂਗਰਸੀ ਵਰਕਰਾਂ ਦੀ ਮਦਦ ਲਈ ਗੱਲ ਕੀਤੀ ਜਾਵੇਗੀ। 

10:28 July 23

ਕੈਪਟਨ ਤੇ ਸਿੱਧੂ ਪੁੱਜੇ ਪੰਜਾਬ ਭਵਨ

ਕੈਪਟਨ ਤੇ ਸਿੱਧੂ ਪੁੱਜੇ ਪੰਜਾਬ ਭਵਨ

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਪੁੱਜੇ ਪੰਜਾਬ ਭਵਨ। 

10:27 July 23

ਵਿਧਾਇਕ ਤੇ ਮੰਤਰੀ ਪੰਜਾਬ ਭਵਨ ਪੁੱਜਣੇ ਸ਼ੁਰੂ

ਵਿਧਾਇਕ ਤੇ ਮੰਤਰੀ ਪੰਜਾਬ ਭਵਨ ਪੁੱਜਣੇ ਸ਼ੁਰੂ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ,ਬ੍ਰਹਮ ਮਹਿੰਦਰਾ ,ਸੁੰਦਰ ਸ਼ਾਮ ਅਰੋੜਾ ਪੁੱਜੇ ਪੰਜਾਬ ਭਵਨ

ਅਰੁਨਾ ਚੌਧਰੀ , ਰਾਣਾ ਸੋਢੀ, ਫਤਿਹ ਜੰਗ ਬਾਜਵਾ ਵੀ ਹੋਏ ਸ਼ਾਮਲ।

10:07 July 23

ਕੈਪਟਨ ਦਾ ਤਜਰਬਾ ਤੇ ਸਿੱਧੂ ਦਾ ਜੋਸ਼ 2022 ਦਾ ਕਿਲ੍ਹਾ ਫਤਹਿ ਕਰਨਗੇ : ਵੇਰਕਾ

ਕੈਪਟਨ ਦਾ ਤਜਰਬਾ ਤੇ ਸਿੱਧੂ ਦਾ ਜੋਸ਼ 2022 ਦਾ ਕਿਲ੍ਹਾ ਫਤਹਿ ਕਰਨਗੇ

ਰਾਜ ਕੁਮਾਰ ਵੇਰਕਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਮੁੱਖ ਮੰਤਰੀ ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਣਗੇ। ਕੈਪਟਨ ਸਿੱਧੂ ਵਿਵਾਦ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦੋਵਾਂ ਇਹ ਮੰਨਿਆ ਹੈ ਕਿ ਇਹ ਕੱਲ ਦੀਆਂ ਗੱਲਾਂ ਨੇ ਹੁਣ ਨਵੀਂ ਕਹਾਣੀ ਲਿਖਣ ਦਾ ਵੇਲਾ ਹੈ। ਕੈਪਟਨ ਦਾ ਤਜਰਬਾ ਤੇ ਸਿੱਧੂ ਦਾ ਜੋਸ਼ 2022 ਦੀਆਂ ਚੋਣਾਂ ਦਾ ਕਿਲ੍ਹਾ ਫਤਹਿ ਕਰਨਗੇ। 

09:49 July 23

ਸਿੱਧੂ ਦੀ ਤਾਜਪੋਸ਼ੀ 'ਚ ਜਾ ਰਹੀ ਬੱਸ ਦਾ ਭਿਆਨਕ ਐਕਸੀਡੈਂਟ

ਸਿੱਧੂ ਦੀ ਤਾਜਪੋਸ਼ੀ 'ਚ ਜਾ ਰਹੀ ਬੱਸ ਦਾ ਭਿਆਨਕ ਐਕਸੀਡੈਂਟ

ਮੋਗਾ ਦੇ ਲੋਹਾਰਾ ਪਿੰਡ ਨੇੜੇ 2 ਬੱਸਾਂ ਦੀ ਟੱਕਰ ਹੋਣ ਨਾਲ ਦਰਜਨਾਂ ਲੋਕ ਗੰਭੀਰ ਜ਼ਖਮੀ ਹੋ ਗਏ ਤੇ 5 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ 'ਤੇ ਜਾ ਰਹੀ ਇੱਕ ਬੱਸ ਨਾਲ ਟਕਰਾ ਗਈ, ਚਸ਼ਮਦੀਦਾਂ ਦੇ ਅਨੁਸਾਰ ਰੈਲੀ ਨੂੰ ਜਾ ਰਹੀ ਬੱਸ ਓਵਰਟੇਕ ਕਰ ਰਹੀ ਸੀ। 

09:34 July 23

ਕੈਪਟਨ ਦੀ ਟੀ-ਪਾਰਟੀ

ਸਿੱਧੂ ਦੀ ਤਾਜਪੋਸ਼ੀ

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਭਵਨ ਵਿੱਚ ਤਮਾਮ ਵਿਧਾਇਕਾਂ ਨੂੰ ਚਾਹ 'ਤੇ ਸੱਦਿਆ ਗਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਤਮਾਮ ਵਿਧਾਇਕਾਂ ਦੇ ਨਾਲ ਕਾਂਗਰਸ ਭਵਨ ਵਿੱਚ ਜਾਣਗੇ।

09:30 July 23

ਮਨੀਸ਼ ਤਿਵਾੜੀ ਨੇ ਟਵੀਟ ਕਰ ਦਿੱਤੀ ਵਧਾਈ

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਟਵੀਟ ਕਰ ਲਿਖਿਆ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਕੱਲ ਫੋਨ ਕਰਕੇ ਮੈਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਸੱਦਿਆ ਸੀ। ਮੈਂ ਸ਼ੈਰੀ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਉਸ ਨੂੰ ਕਿਹਾ ਕਿ ਮੈਂ ਇਸ ਵਿਚ ਸ਼ਾਮਲ ਹੋਵਾਂਗਾ।

08:55 July 23

ਸਿੱਧੂ ਦੀ ਤਾਜਪੋਸ਼ੀ Live Updates: ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਿੱਧੂ

ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸਿੱਧੂ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ (Navjot Singh Sidhu ਅੱਜ ਰਸਮੀ ਤੌਰ 'ਤੇ ਅਹੁਦਾ ਸਾਂਭਣਗੇ। ਉਨ੍ਹਾਂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵੀ ਚਾਰਜ ਲੈਣਗੇ। ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਖੇ ਇਸ ਸਬੰਧੀ ਸਮਾਗਮ ਹੋਵੇਗਾ।  

ਨਵਜੋਤ ਸਿੰਘ ਸਿੱਧੂ ਆਪਣੇ ਪਟਿਆਲਾ ਸਥਿਤ ਘਰੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਹਨ।  

Last Updated : Jul 23, 2021, 2:18 PM IST

ABOUT THE AUTHOR

...view details