ਚੰਡੀਗੜ੍ਹ:ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਨਵਜੋਤ ਸਿੰਘ ਸਿੱਧੂ ਦੀ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤੀ ਗਈ ਡਾਕਟਰੀ ਰਿਪੋਰਟ 'ਚ ਡਾਕਟਰਾਂ ਦੇ ਪੈਨਲ ਦੀ ਰਿਪੋਰਟ ਅਨੁਸਾਰ ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਤਜਵੀਜ਼ ਮੈਡੀਕਲ ਬੋਰਡ ਵੱਲੋਂ ਸਿੱਧੂ ਲਈ ਡਾਈਟ ਚਾਰਟ ਅਨੁਸਾਰ ਸਿੱਧੂ ਦੇ ਖਾਣੇ ਦਾ ਇੰਤਜ਼ਾਮ ਕਰਨ ਲਈ ਕਿਹਾ ਹੈ ਜਿਸ ਵਿੱਚ ਸਵੇਰ ਦੇ ਸਮੇਂ ਵਿੱਚ ਇੱਕ ਕੱਪ ਚਾਹ ਜਾਂ ਅੱਧਾ ਗਿਲਾਸ ਚਿੱਟੇ ਪੇਠੇ ਦਾ ਜੂਸ ਅਤੇ ਇੱਕ ਗਿਲਾਸ ਨਾਰੀਅਲ ਪਾਣੀ।
ਸਵੇਰ ਦਾ ਖਾਣਾ:ਇੱਕ ਕੱਪ ਅਮੂਲ ਦਾ ਡਬਲ ਟੋਨਡ ਦੁੱਧ ਅਤੇ ਲੈਕਟੋਜ਼ ਮੁਕਤ ਦੁੱਧ, ਬਦਾਮ ਤੇ ਅਖਰੋਟ ਗਿਰੀ 5-6।
ਮਿਡ ਮੌਰਨਿੰਗ: ਚੁਕੰਦਰ, ਘੀਆ, ਖੀਰਾ, ਮੌਸਮੀ ਗਾਜਰ ,ਐਲੋਵੇਰਾ ਜੂਸ 1 ਗਿਲਾਸ ਜਾਂ ਤਰਬੂਜ,ਸਟ੍ਰਾਬੇਰੀ, ਅਮਰੂਦ, ਸੇਬ, ਕੀਵੀ ਇੰਨ੍ਹਾਂ ਵਿੱਚੋਂ ਕੋਈ ਵੀ ਇੱਕ ਦਿੱਤਾ ਜਾ ਸਕਦਾ ਹੈ ਜਾਂ ਕਾਲੇ ਚਨੇ ਦਾ ਸੂਪ 25 ਗ੍ਰਾਮ, ਹਰਾ ਗਰਮ ਦਾਲ 25 ਗ੍ਰਾਮ।
ਦੁਪਹਿਰ ਦਾ ਖਾਣਾ: ਸਿੰਘਾੜਾ ਫਲੌਰ,ਰਾਗੀ ਦਾ ਆਟਾ (10 ਗ੍ਰਾਮ ਦੀ ਇੱਕ ਤੋਂ ਤਿੰਨ ਚਪਾਤੀ) ਹਰੀਆਂ ਸਬਜ਼ੀਆਂ ਮੌਸਮੀ ਇੱਕ ਕਟੋਰੀ ਖੀਰੇ ਅਤੇ ਕੱਦੂ ਦਾ ਰਾਇਤਾ, ਇੱਕ ਕਟੋਰੀ ਹਰਾ ਸਲਾਦ ਇਸਦੇ ਨਾਲ ਇੱਕ ਲੱਸੀ ਦਾ ਗਿਲਾਸ।