ਨਵਜੋਤ ਸਿੱਧੂ ਵਲੋਂ ਕਾਂਗਰਸੀ ਲੀਡਰਾਂ ਨਾਲ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦਿਆਂ ਨਵਜੋਤ ਸਿੱਧੂ ਵਲੋਂ ਵਿਧਾਇਕ ਚਰਨਜੀਤ ਚੰਨੀ ਨਾਲ ਮਿਲ ਕੇ ਵਿਧਾਨਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਮੁਲਾਕਾਤ ਕੀਤੀ ਗਈ।
Live Update: ਨਵਜੋਤ ਸਿੰਘ ਸਿੱਧੂ ਦੀ ਸਮਰਥਨ ਮੁਹਿੰਮ - ਪੀਪੀਸੀਸੀ ਪ੍ਰਧਾਨ
17:52 July 19
ਸਪੀਕਰ ਰਾਣਾ ਕੇ ਪੀ ਸਿੰਘ ਨਾਲ ਸਿੱਧੂ ਨੇ ਕੀਤੀ ਮੁਲਾਕਾਤ
17:04 July 19
ਬਾਜਵਾ ਨੇ ਮੂੰਹ ਮਿੱਠਾ ਕਰਵਾ ਦਿੱਤੀ ਵਧਾਈ
ਤ੍ਰਿਪਤ ਰਜਿੰਦਰ ਬਾਜਵਾ ਦੀ ਰਿਹਾਇਸ਼ 'ਤੇ ਨਵਜੋਤ ਸਿੱਧੂ ਦੇ ਪਹੁੰਚਣ 'ਤੇ ਬਾਜਵਾ ਵਲੋਂ ਗੁਲਦਸਤਾ ਦੇ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
16:59 July 19
ਸਿੱਧੂ ਦੀ ਸਮਰਥਨ ਮੁਹਿੰਮ
ਨਵਜੋਤ ਸਿੱਧੂ ਵਲੋਂ ਸਵੇਰ ਤੋਂ ਹੀ ਵੱਖ-ਵੱਖ ਵਿਧਾਇਕਾਂ ਅਤੇ ਲੀਡਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਸਮਰਥਨ ਮੁਹਿੰਮ ਚਲਾਈ ਗਈ ਹੈ।
15:39 July 19
ਰਜਿੰਦਰ ਕੌਰ ਭੱਠਲ ਦੇ ਘਰ ਪਹੁੰਚਿਆ ਸਿੱਧੂ
ਤ੍ਰਿਪਤ ਰਜਿੰਦਰ ਬਾਜਵਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਕਾਂਗਰਸ ਦੀ ਸੀਨੀਅਰ ਲੀਡਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਬੀਬੀ ਰਜਿੰਦਰ ਕੌਰ ਭੱਠਲ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਨਿਵਾਸ ਪਹੁੰਚੇ ਹਨ।
15:20 July 19
ਪ੍ਰਧਾਨਗੀ ਦੀ ਖੁਸ਼ੀ 'ਚ ਪੰਜਾਬੀ ਭੁੱਲੇ ਕਾਂਗਰਸੀ
ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀ ਖੁਸ਼ੀ 'ਚ ਕਾਂਗਰਸੀ ਪੰਜਾਬੀ ਵੀ ਭੁੱਲ ਚੁੱਕੇ ਹਨ। ਜਿਸ ਦੇ ਚੱਲਦਿਆਂ ਚੰਡੀਗੜ੍ਹ ਸਥਿਤ ਕਾਂਗਰਸ ਭਵਨ 'ਚ ਲੱਗੇ ਪੋਸਟਰਾਂ 'ਚ ਗਲਤੀਆਂ ਦੇਖਣ ਨੂੰ ਵੀ ਮਿਲੀਆਂ।
15:07 July 19
ਕੈਪਟਨ ਦੇ ਲੰਚ ਦਾ ਸਿੱਧੂ ਨੂੰ ਨਹੀਂ ਮਿਲਿਆ ਸੱਦਾ
ਕੈਪਟਨ ਅਮਰਿੰਦਰ ਸਿੰਘ ਵਲੋਂ 21 ਜੁਲਾਈ ਨੂੰ ਵਿਧਾਇਕਾਂ ਅਤੇ ਸੰਸਦਾਂ ਮੈਂਬਰਾਂ ਨੂੰ ਦਿੱਤੇ ਸੱਦੇ 'ਚ ਹੁਣ ਤੱਕ ਨਵਜੋਤ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਲੋਂ ਆਪਣੀ ਸਰਕਾਰੀ ਰਿਹਾਇਸ਼ 'ਤੇ ਲੰਚ ਦਾ ਸੱਦਾ ਦਿੱਤਾ ਗਿਆ ਹੈ।
15:03 July 19
ਕੁਝ ਦੇਰ 'ਚ ਸਰਕਾਰੀ ਰਿਹਾਇਸ਼ 'ਤੇ ਪਹੁੰਚਣਗੇ ਕੈਪਟਨ
ਕੈਪਟਨ ਅਮਰਿੰਦਰ ਸਿੰਘ ਕੁਝ ਦੇਰ 'ਚ ਹੀ ਆਪਣੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦੇਰ 'ਚ ਹੀ ਸਿੱਧੂ ਬਾਜਵਾ ਦੀ ਕੋਠੀ ਤੋਂ ਨਿਕਲਣ ਵਾਲੇ ਹਨ, ਜਿਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਅਤੇ ਸਿੱਧੂ ਦਾ ਮੇਲ ਹੋ ਸਕਦਾ ਹੈ।
14:49 July 19
ਕੈਪਟਨ ਦੀ ਮੁੜ ਲੰਚ ਡਿਪਲੋਮੇਸੀ
ਨਵਜੋਤ ਸਿੱਧੂ ਵਲੋਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਲੰਚ ਡਿਪਲੋਮੇਸੀ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 21 ਜੁਲਾਈ ਨੂੰ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਲੰਚ ਦਾ ਸੱਦਾ ਦਿੱਤਾ ਹੈ।
14:44 July 19
ਸਿੱਧੂ ਨਾਲ ਬਾਜਵਾ ਦੇ ਘਰ ਪਹੁੰਚੇ ਵੜਿੰਗ ਦਾ ਵੱਡਾ ਬਿਆਨ
ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਵੜਿੰਗ ਦਾ ਕਹਿਣਾ ਕਿ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇੱਕ ਫਰੇਮ 'ਚ ਨਜ਼ਰ ਆਉਣਗੇ।
14:32 July 19
ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚੇ ਸਿੱਧੂ
ਨਵਜੋਤ ਸਿੱਧੂ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਨਾਗਰਾ ਸਮੇਤ ਕਈ ਵਿਧਾਇਕ ਮੌਜੂਦ ਹਨ। ਸੂਤਰਾਂ ਦਾ ਕਹਿਣਾ ਕਿ ਬਾਜਵਾ ਨੂੰ ਨਾਲ ਲੈਕੇ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ।
13:21 July 19
ਸਿੱਧੂ ਦੀ ਕਾਂਗਰਸੀ ਲੀਡਰਾਂ ਨਾਲ ਮੁਲਾਕਾਤਾਂ ਜਾਰੀ
ਨਵਜੋਤ ਸਿੱਧੂ ਵਲੋਂ ਕਾਂਗਰਸੀ ਲੀਡਰਾਂ ਨਾਲ ਮੁਲਾਕਾਤ ਦਾ ਦੌਰ ਜਾਰੀ ਹੈ। ਸਿੱਧੂ ਵਲੋਂ ਬਰਿੰਦਰ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਜਾਵੇਗੀ। ਉਸ ਤੋਂ ਬਾਅਦ ਸਿੱਧੂ ਰਜੀਆ ਸੁਲਤਾਨਾ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚਣਗੇ।
12:57 July 19
ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਜਾਣਗੇ ਸਿੱਧੂ
ਮੋਹਾਲੀ ਕੁਲਜੀਤ ਨਾਗਰਾ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਤ੍ਰਿਪਤ ਰਜਿੰਦਰ ਬਾਜਵਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਪਹੁੰਚਣਗੇ। ਸੂਤਰਾਂ ਦਾ ਕਹਿਣਾ ਕਿ ਬਾਜਵਾ ਨੂੰ ਨਾਲ ਲੈਕੇ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਮੁਲਾਕਾਤ ਕਰ ਸਕਦੇ ਹਨ।
12:46 July 19
ਮੋਹਾਲੀ ਕੁਲਜੀਤ ਨਾਗਰਾ ਦੀ ਰਿਹਾਇਸ਼ ਪਹੁੰਚੇ ਨਵਜੋਤ ਸਿੱਧੂ
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੁਲਜੀਤ ਨਾਗਰਾ ਦੀ ਮੋਹਾਲੀ ਸਥਿਤ ਰਿਹਾਇਸ਼ 'ਤੇ ਨਵਜੋਤ ਸਿੱਧੂ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਨਾਗਰਾ, ਰਾਜਾ ਵੜਿੰਗ ਤੋਂ ਇਲਾਵਾ ਹੋਰ ਕਈ ਦਿੱਗਜ ਨਾਲ ਮੌਜੂਦ ਹਨ। ਇਸ ਮੌਕੇ ਖੁਸ਼ੀ ਵਜੋਂ ਕੇਕ ਵੀ ਕੱਟਿਆ ਗਿਆ।
12:30 July 19
ਨਵੇਂ ਪ੍ਰਧਾਨ ਦੀ ਵਿਧਾਇਕਾਂ ਨਾਲ ਸੈਲਫ਼ੀ
ਪਟਿਆਲਾ ਤੋਂ ਚੰਡੀਗੜ੍ਹ ਆਉਣ ਸਮੇਂ ਨਵਜੋਤ ਸਿੱਧੂ ਵਲੋਂ ਗੱਡੀ 'ਚ ਸਫ਼ਰ ਦੌਰਾਨ ਵਿਧਾਇਕ ਰਾਜਾ ਵੜਿੰਗ, ਕੁਲਜੀਤ ਜ਼ੀਰਾ ਅਤੇ ਸਰਜੀਤ ਧੀਮਾਨ ਨਾਲ ਸੈਲਫ਼ੀ ਸਾਂਝੀ ਕੀਤੀ ਹੈ।
12:14 July 19
ਪ੍ਰਧਾਨਗੀ ਤੋਂ ਬਾਅਦ ਨਵਜੋਤ ਸਿੱਧੂ ਦੇ ਪਹਿਲੇ ਤਿੰਨ ਟਵੀਟ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਤਿੰਨ ਟਵੀਟ ਕੀਤੇ ਹਨ। ਸਿੱਧੂ ਨੇ ਲਿਖਿਆ ਕਿ ਉਨ੍ਹਾਂ ਦੇ ਪਿਤਾ ਕਾਂਗਰਸ ਦੇ ਵਫ਼ਦਾਰ ਵਰਕਰ ਸੀ। ਜਿਸ 'ਚ ਉਹ ਕਈ ਅਹੁਦਿਆਂ 'ਤੇ ਵੀ ਰਹੇ। ਇਸ ਦੇ ਨਾਲ ਹੀ ਕਾਂਗਰਸ ਹਾਈਕਮਾਨ ਦਾ ਜਿੰਮੇਵਾਰੀ ਸੌਂਪਣ 'ਤੇ ਧੰਨਵਾਦ ਕੀਤਾ ਹੈ। ਨਾਲ ਹੀ ਉਨ੍ਹਾਂ ਟਵੀਟ ਕੀਤਾ ਕਿ ਉਹ 'ਪੰਜਾਬ ਮਾਡਲ' ਅਤੇ ਹਾਈਕਮਾਨ ਦੇ 18 ਨੁਕਤੀ ਏਜੰਡਿਆਂ 'ਤੇ ਕੰਮ ਕਰਨਗੇ।
12:04 July 19
ਚੰਡੀਗੜ੍ਹ ਕਾਂਗਰਸ ਭਵਨ 'ਚ ਲੱਗੇ ਸਿੱਧੂ ਦੇ ਪੋਸਟਰ
ਨਵਜੋਤ ਸਿੱਧੂ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਨਾਮ ਦੇ ਪੋਸਟਰ ਚੰਡੀਗੜ੍ਹ ਸਾਥਿਤ ਕਕਾਂਗਰਸ ਭਵਨ 'ਚ ਲੱਗ ਚੁੱਕੇ ਹਨ। ਜਿਸ 'ਚ ਉਨ੍ਹਾਂ ਦੀ ਪ੍ਰਸ਼ੰਸਾ ਵਜੋਂ ਲਿਖਿਆ ਕਿ 'ਕਾਂਗਰਸ ਵਰਕਰ ਦਾ ਖਦਿਮਦਦਾਰ ਆ ਗਿਆ ਸਿੱਧੂ ਸਰਦਾਰ'।
11:51 July 19
ਭਲਕੇ ਸਿੱਧੂ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਕੱਲ੍ਹ ਅੰਮ੍ਰਿਤਸਰ ਜਾਣਗੇ। ਜਿਸ ਦੇ ਚੱਲਦਿਆਂ ਉਹ ਦੁਪਹਿਰ 1 ਵਜੇ ਗੋਲਡਨ ਗੇਟ 'ਤੇ ਪਹੁੰਚਣਗੇ। ਜਿਸ ਉਪਰੰਤ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ।
11:38 July 19
ਸਿੱਧੂ ਤੇ ਕੈਪਟਨ ਦੀ ਮੁਲਾਕਾਤ ਅੱਜ ਸੰਭਵ: ਸੂਤਰ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਮੁਲਾਕਾਤ ਹੋ ਸਕਦੀ ਹੈ। ਜਿਸ ਨੂੰ ਲੈਕੇ ਮਿਸ਼ਨ ਸੁਲਾਹ ਲਈ ਰਵਾਨਾ ਹੋਏ ਨਵਜੋਤ ਸਿੱਧੂ। ਪਟਿਆਲਾ ਤੋਂ ਚੰਡੀਗੜ੍ਹ ਲਈ ਨਵਜੋਤ ਸਿੱਧੂ ਰਵਾਨਾ ਹੋ ਚੁੱਕੇ ਹਨ।
09:33 July 19
ਸਿੱਧੂ ਨੇ ਸਰਬ ਧਰਮ ਸਥਲਾਂ 'ਤੇ ਟੇਕਿਆ ਮੱਥਾ
ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਪਟਿਆਲਾ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕਾਲੀ ਮਾਤਾ ਮੰਦਰ ਤੇ ਮਸਜਿਦ ਦੇ ਬਾਹਰ ਮੱਥਾ ਟੇਕਿਆ।
09:18 July 19
ਸਿੱਧੂ ਦੀ ਟੀਮ ਦਾ ਨਵਾਂ ਸਲੋਗਨ
ਪੀਪੀਸੀਸੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ 'ਚ ਖੁਸ਼ੀ ਹੈ।
09:08 July 19
ਸੁਖਪਾਲ ਖਹਿਰਾ ਨੇ ਟਵੀਟ ਕਰ ਦਿੱਤੀ ਵਧਾਈ
ਸੁਖਪਾਲ ਸਿੰਘ ਖਹਿਰਾ ਨੇ ਟਵੀਟ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਤਿਕਾਰਯੋਗ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਸ਼ੁਰੂ ਕਰਨਗੇ ਅਤੇ ਦੁਬਾਰਾ ਕਾਂਗਰਸ ਸਰਕਾਰ ਬਣਾਉਣ ਲਈ ਕੰਮ ਕਰਨਗੇ।
ਨਾਲ ਹੀ ਬਹਿਬਲਕਲਾਂ, ਬੇਅਦਬੀ ਵਰਗੇ ਮੁੱਦਿਆਂ ਦੇ ਹੱਲ ਲਈ ਵੀ ਮਦਦ ਕਰਨਗੇ।
08:52 July 19
ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦੇਣ ਪਟਿਆਲਾ ਪੰਹੁਚੇ
ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਨੇ ਪਟਿਆਲਾ ਪੰਹੁਚ ਕੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ।
08:52 July 19
ਹਰੀਸ਼ ਰਾਵਤ ਨੇ ਸਿੱਧੂ ਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਦਿੱਤੀ ਵਧਾਈ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਟਵੀਟ ਕਰ ਵਧਾਈ ਦਿੱਤੀ ਹੈ।
08:30 July 19
ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੀਆਂ ਵਧਾਈਆਂ
ਐਤਵਾਰ ਨੂੰ AICC ਦੇ ਜਨਰਲ ਸਕੱਤਰ ਕੇ ਸੀ ਵੇਨੁਗੋਪਾਲ ਨੇ ਪ੍ਰੈਸ ਰਿਲੀਜ਼ ਜਾਰੀ ਕਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤੀ ਦਾ ਰਸਮੀ ਐਲਾਨ ਕੀਤਾ, ਜਿਸ ਮਗਰੋਂ ਸਿੱਧੂ ਸਮਰਥਕ ਜਸ਼ਨ ਮਨ੍ਹਾ ਰਹੇ ਹਨ ਤੇ ਸਿੱਧੂ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ।