ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਐਮਐਲਏ ਹੋਸਟਲ ਤੋਂ ਰਾਜਪਾਲ ਵੀਪੀ ਬਦਨੌਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਕਾਂਗਰਸ ਸਰਕਾਰ ਨੇ ਰਾਜਪਾਲ ਦੀ ਕੋਠੀ ਦਾ ਘਿਰਾਓ ਪੈਟਰੋਲ ਡੀਜ਼ਲ ਉੱਤੇ ਕੁਦਰਤੀ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਕਰਨਾ ਹੈ।
ਇਸ ਨੂੰ ਲੈ ਕੇ ਐਮਐਲਏ ਹੋਸਟਲ ਵਿੱਚ ਤਮਾਮ ਕੈਬਿਨੇਟ ਮੰਤਰੀ ਅਤੇ ਵਿਧਾਇਕ ਮੌਜੂਦ ਹਨ। ਹਾਲਾਂਕਿ ਇਸ ਦੌਰਾਨ ਲੰਬੇ ਸਮੇਂ ਤੋਂ ਚੁੱਪ ਨਜ਼ਰ ਆ ਰਹੇ ਨਵਜੋਤ ਸਿੰਘ ਸਿੱਧੂ ਵੀ ਐਮਐਲਏ ਹੋਸਟਲ ਵਿੱਚ ਨਜ਼ਰ ਆਏ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਵਜੋਤ ਸਿੰਘ ਸਿੱਧੂ ਨੇ ਕੋਈ ਗੱਲਬਾਤ ਨਹੀਂ ਕੀਤੀ ਹਾਲਾਂਕਿ ਸਿੱਧੂ ਨੇ ਕਾਂਗਰਸ ਦੇ ਵਰਕਰਾਂ ਨਾਲ ਸੈਲਫੀਆਂ ਲੈਂਦੇ ਨਜ਼ਰ ਜ਼ਰੂਰ ਆਏ। ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਦੀ ਗੱਡੀ ਵਿੱਚ ਬੈਠ ਕੇ ਰਵਾਨਾ ਹੋ ਗਏ। ਕੈਬਿਨੇਟ ਦੀ ਬੈਠਕ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਧਾਨ ਸਭਾ ਇਜਲਾਸ ਵਿੱਚ ਨਜ਼ਰ ਆਉਣਾ ਕਈ ਗੱਲਾਂ ਦੇ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ:ਸਾਈਕਲ 'ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਆਪ ਵਿਧਾਇਕ
ਚਰਚਾ ਇਹ ਵੀ ਚੱਲ ਰਹੀ ਹੈ ਕਿ ਜਲਦ ਹੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਵੱਡਾ ਫੈਸਲਾ ਆ ਸਕਦਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕੈਮਰੇ ਉੱਪਰ ਨਾ ਬੋਲਦਿਆਂ ਸਿਰਫ਼ ਇੰਨਾ ਹੀ ਕਿਹਾ ਕਿ 5 ਵਜੇ ਕਾਂਗਰਸ ਇਕ ਪ੍ਰੈੱਸ ਕਾਨਫਰੰਸ ਕਰੇਗੀ।