ਪੰਜਾਬ

punjab

ETV Bharat / city

ਸਿੱਧੂ ਬਣੇ ਪੰਜਾਬ ਦਾ ਅਗਲਾ ਮੁੱਖ ਮੰਤਰੀ, 57ਵੇਂ ਜਨਮ ਦਿਨ ਮੌਕੇ ਲੋਕਾਂ ਨੇ ਕੀਤੀਆਂ ਦੁਆਵਾਂ - Navjot singh sidhu

ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਖ਼ੂਬ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਨਵਜੋਤ ਸਿੱਧੂ ਨੂੰ ਵਧਾਈਆਂ ਦੇ ਨਾਲ-ਨਾਲ ਦੁਆਵਾਂ ਵੀ ਮਿਲ ਰਹੀਆਂ ਹਨ ਕਿ ਉਹ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ।

ਫ਼ੋਟੋ
ਫ਼ੋਟੋ

By

Published : Oct 20, 2020, 2:04 PM IST

ਚੰਡੀਗੜ੍ਹ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ 57 ਸਾਲ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਖ਼ੂਬ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਇੱਥੇ ਤੱਕ ਕਿ ਲੋਕਾਂ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਲਈ ਦੁਆਵਾਂ ਵੀ ਕੀਤੀਆਂ।

ਫ਼ੋਟੋ

ਇੱਕ ਯੂਜ਼ਰ ਨੇ ਟਵੀਟ 'ਤੇ ਸਿੱਧੂ ਨੂੰ ਵਧਾਈ ਦਿੰਦਿਆਂ ਲਿਖਿਆ, "ਜਨਮ ਦਿਨ ਮੁਬਾਰਕ ਟਾਈਗਰ ਆਫ ਪੰਜਾਬ-ਨਵਜੋਤ ਸਿਕਸਰ ਸਿੱਧੂ। 'ਇੱਕ ਹੋਰ ਯੂਜ਼ਰ ਨੇ ਸਿੱਧੂ ਦੇ ਫੇਸਬੁੱਕ ਪੇਜ ਤੇ ਲਿਖਿਆ, 'ਜਿੱਤੇਗਾ ਪੰਜਾਬ: ਜਨਮ ਦਿਨ ਮੁਬਾਰਕ ਸਿੱਧੂ ਸਾਬ੍ਹ ਜੀ। ਇਸੇ ਤਰ੍ਹਾਂ ਛਾਏ ਰਹੋ। ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਵੋ, ਲਵ ਯੂ।'

ਦੱਸ ਦਈਏ, ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ, ਪਿਛਲੇ ਦਿਨੀਂ ਮੰਤਰੀ ਦੇ ਅਹੁਦੇ ਲਈ ਵਿਵਾਦ ਨੂੰ ਲੈ ਕੇ ਉਨ੍ਹਾਂ ਦਾ ਕਾਫ਼ੀ ਤਕਰਾਰ ਵੀ ਹੋ ਗਿਆ ਸੀ ਜਿਸ ਤੋਂ ਬਾਅਦ ਸਿੱਧੂ ਨੇ ਕਾਫ਼ੀ ਸਮੇਂ ਤੱਕ ਚੁੱਪੀ ਧਾਰੀ ਰੱਖੀ। ਮੋਗਾ ਵਿੱਚ ਰਾਹੁਲ ਗਾਂਧੀ ਦੀ ਖੇਤੀ ਬਚਾਓ ਯਾਤਰਾ ਵਿੱਚ ਨਵਜੋਤ ਸਿੱਧੂ ਨੇ ਆਪਣੀ ਧਮਕ ਛੱਡੀ ਸੀ ਤੇ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਸਿੱਧੂ ਨੇ ਕੈਪਟਨ ਦੇ ਖੇਤਾ ਕਾਨੂੰਨਾਂ ਖ਼ਿਲਾਫ਼ ਦਿੱਤੇ ਮਤੇ ਦਾ ਪੱਖ ਵੀ ਲਿਆ।

ABOUT THE AUTHOR

...view details