ਪੰਜਾਬ

punjab

ETV Bharat / city

ਸਿੱਧੂ ਦਾ ਸੁਖਬੀਰ ਨੂੰ ਕਰਾਰਾ ਜਵਾਬ, ਟਵਿੱਟਰ ਤੇ ਟ੍ਰੇਂਡ - ਸ਼੍ਰੋਮਣੀ ਅਕਾਲੀ ਦਲ ਪ੍ਰਧਾਨ

ਸੁਖਬੀਰ ਬਾਦਲ ਵਲੋਂ ਨਵਜੋਤ ਸਿੱਧੂ ਨੂੰ ਦਿਸ਼ਾਹੀਣ ਦੱਸਿਆ ਗਿਆ ਸੀ, ਜਿਸ 'ਚ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਦਿਆਂ ਉਨ੍ਹਾਂ ਨੂੰ ਜਵਾਬ ਦਿੱਤਾ ਗਿਆ ਹੈ।

ਨਵਜੋਤ ਸਿੱਧੂ ਦਾ ਸੁਖਬੀਰ ਬਾਦਲ ਨੂੰ ਟਵੀਟ ਜਵਾਬ
ਨਵਜੋਤ ਸਿੱਧੂ ਦਾ ਸੁਖਬੀਰ ਬਾਦਲ ਨੂੰ ਟਵੀਟ ਜਵਾਬ

By

Published : Jun 30, 2021, 4:43 PM IST

Updated : Jun 30, 2021, 4:54 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਜੱਗ ਜਾਹਿਰ ਹੈ, ਜਿਸ ਦੇ ਚੱਲਦਿਆਂ ਕਾਂਗਰਸੀ ਵਿਧਾਇਕ ਅਤੇ ਮੰਤਰੀਆਂ ਦੀ ਦਿੱਲੀ ਦਰਬਾਰ ਮੁੜ-ਮੁੜ ਫੇਰੀ ਲੱਗ ਰਹੀ ਹੈ। ਇਸ 'ਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਕਾਟੋ ਕਲੇਸ਼ 'ਤੇ ਚੁਟਕੀ ਲੈਂਦਿਆਂ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ ਗਿਆ ਸੀ।

ਜਿਸ ਨੂੰ ਲੈਕੇ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਇੱਕ ਅਜਿਹੀ ਗੁੰਮਰਾਹਕੁੰਨ ਮਿਜ਼ਾਇਲ ਹੈ, ਜਿਸ ਦੀ ਕੋਈ ਦਿਸ਼ਾ ਨਹੀਂ ਹੈ, ਅਜਿਹੇ 'ਚ ਉਹ ਆਪਣੇ ਸਮੇਤ ਕਿਸੇ 'ਤੇ ਵੀ ਨਿਸ਼ਾਨਾ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਅੀਜਹੇ ਵਿਅਕਤੀ ਦੀ ਲੋੜ ਨਹੀਂ ਜੋ ਨੌਟੰਕੀ ਕਰਦਾ ਹੋਵੇ ਸਗੋਂ ਜੋ ਪੰਜਾਬ ਦਾ ਵਿਕਾਸ ਕਰ ਸਕੇ ਅਜਿਹੇ ਵਿਅਕਤੀ ਦੀ ਪੰਜਾਬ ਨੂੰ ਲੋੜ ਹੈ।

ਨਵਜੋਤ ਸਿੱਧੂ ਦਾ ਸੁਖਬੀਰ ਬਾਦਲ ਨੂੰ ਟਵੀਟ ਜਵਾਬ

ਇਸ 'ਚ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਟਵੀਟ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਕਿ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਖਤਮ ਕਰਨਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੰਜਾਬ 'ਚ ਤੁਹਾਡੇ ਤੁਹਾਡੇ ਸੁੱਖ ਵਿਲਾਸ ਨੂੰ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ 'ਚ ਤਬਦੀਲ ਨਹੀਂ ਕਰ ਦਿੰਦੇ, ਉਹ ਹਿੰਮਤ ਨਹੀਂ ਹਾਰਨਗੇ।

ਇਹ ਵੀ ਪੜ੍ਹੋ:ਰਾਹੁਲ ਦੀ ਨਾਂਹ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

Last Updated : Jun 30, 2021, 4:54 PM IST

ABOUT THE AUTHOR

...view details