ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਨੇ ਪੰਜਾਬ ਦੀ ਸਿਆਸਤ ਵਿੱਚ ਅੱਗ ਲਗਾ ਦਿੱਤੀ ਹੈ। ਉਥੇ ਹੀ ਹੁਣ ਇਹ ਸਥਿਤੀ ਨੂੰ ਸਾਫ ਕਰਦਿਆਂ ਨਵਜੋਤ ਸਿੱਧੂ ਦੇ ਭਤੀਜੇ ਸਮਿਤ ਸਿੱਧੂ ਨੇ ਫੇਸਬੁਕ ਪੋਸਟ ਪਾ ਕਿਹਾ ਸਮਾਂ ਆ ਗਿਆ ਹੈ...ਕਈ ਮਹੀਨੇ ਕੁਝ ਹਫਤੇ ਤੋਂ ਬਾਅਦ ਕੁਛ ਘੰਟੇ ਹੋਰ ਬਸ...ਜਿੱਤੇਗਾ ਪੰਜਾਬ...
ਇਹ ਵੀ ਪੜੋ: ਕੈਪਟਨ CM, ਸਿੱਧੂ ਪ੍ਰਧਾਨ, ਵਿਜੇਇੰਦਰ ਤੇ ਸੰਤੋਖ ਚੌਧਰੀ ਦੇ ਹੱਥ ਵੀ ਕਮਾਨ
ਦੱਸ ਦਈਏ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਨਾਲ ਨਾਲ 2 ਕਾਰਜਕਾਰੀ ਪ੍ਰਧਾਨ ਵੀ ਬਣਾਏ ਜਾਣਗੇ ਅਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਰਹਿਣਗੇ।
ਸਮਿਤ ਸਿੱਧੂ ਦੀ ਫੇਸਬੁੱਕ ਪੋਸਟ ਉਥੇ ਹੀ ਖ਼ਬਰ ਇਹ ਵੀ ਹੈ ਕਿ ਨਵਜੋਤ ਸਿੱਧੂ ਨਾਲ 2 ਵਰਕਿੰਗ ਪ੍ਰਧਾਨ ਵਿਜੇਇੰਦਰ ਸਿੰਗਲਾ ਅਤੇ ਚੌਧਰੀ ਸੰਤੋਖ ਸਿੰਘ ਲਗਾਏ ਜਾ ਸਕਦੇ ਹਨ। ਸੂਤਰਾਂ ਮੁਤਾਬਿਕ ਪ੍ਰਤਾਪ ਸਿੰਘ ਬਾਜਵਾ ਨੂੰ ਚੌਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ।
ਇਹ ਵੀ ਪੜੋ: ਸਿੱਧੂ ਮਾਮਲਾ:CM ਦੇ ਨਜ਼ਦੀਕੀ ਨੇ ਕਿਹਾ ਸਾਈਕਲ ਸਵਾਰ ਬਣੇ ਪ੍ਰਧਾਨ ਅਸੀਂ ਕਰਾਂਗੇ ਸਲਾਮ